AMRITSAR SAHIB,(PUNJAB TODAY NEWS CA):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਵੀਆਈਪੀ ਸੁਰੱਖਿਆ ‘ਤੇ ਕੈਂਚੀ ਫੇਰਨ ਮਗਰੋਂ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh, Jathedar of Akal Takht) ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ,ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਦੇ ਹੁਕਮਾਂ ਤੋਂ ਬਾਅਦ ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਿੱਚ ਹਥਿਆਰਬੰਦ ਸਿੰਘਾਂ ਦਾ ਦਸਤਾ ਤਾਇਨਾਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ (Sri Akal Takhat Sahib Ji) ਦੇ ਜਥੇਦਾਰ ਹਰਪ੍ਰੀਤ ਸਿੰਘ ਸਣੇ 424 ਲੋਕਾਂ ਦੀ ਸੁਰੱਖਿਆ ਜਾਂ ਤਾਂ ਘਟਾ ਦਿੱਤੀ ਗਈ ਜਾਂ ਵਾਪਸ ਲੈ ਲਈ ਗਈ ਹੈ,ਹਾਲਾਂਕਿ ਮਾਨ ਸਰਕਾਰ ਨੇ ਜਥੇਦਾਰ ਹਰਪ੍ਰੀਤ ਸਿੰਘਦੀ ਸੁਰੱਖਿਆ ਨੂੰ ਬਹਾਲ ਕਰ ਦਿੱਤਾ ਸੀ,ਪਰ ਉਨ੍ਹਾਂ ਨੇ ਸਰਕਾਰ ਤੋਂ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ,ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ‘ਮੈਨੂੰ ਪੰਜਾਬ ਸਰਕਾਰ (Government of Punjab) ਦੀ ਸੁਰੱਖਿਆ ਦੀ ਕੋਈ ਲੋੜ ਨਹੀਂ,ਉਨ੍ਹਾਂ ਕਿਹਾ ਕਿ ਮੇਰੇ ਕੋਲ ਕੁੱਲ 5 ਸੁਰੱਖਿਆ ਗਾਰਡ ਸਨ ਜਿਨ੍ਹਾਂ ਵਿਚੋਂ 2 ਸੂਬਾ ਸਰਕਾਰ ਨੇ ਵਾਪਸ ਲੈ ਲਏ ਹਨ ਤੇ ਬਾਕੀ ਦੇ ਜੋ 3 ਸੁਰੱਖਿਆ ਗਾਰਡ (Security Guard) ਮੇਰੇ ਕੋਲ ਹਨ, ਮੈਂ ਵਾਪਸ ਕਰ ਰਿਹਾ ਹਾਂ,ਉਨ੍ਹਾਂ ਕਿਹਾ ਕਿ ‘ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ,ਉਨ੍ਹਾਂ ਕਿਹਾ ਕਿ ਖਾਲਸਾ ਪੰਥ, ਸਾਡੇ ਸਿੱਖ ਨੌਜਵਾਨ ਸਕਿਓਰਿਟੀ (Sikh Youth Security) ਲਈ ਕਾਫੀ ਹਨ,ਸਾਨੂੰ ਪੰਜਾਬ ਸਰਕਾਰ (Government of Punjab) ਵੱਲੋਂ ਦਿੱਤੀ ਗਈ ਸੁਰੱਖਿਆ ਨਹੀਂ ਚਾਹੀਦੀ।
ALSO READ NEWS:- Punjab Chief Minister Bhagwant Mann ਨੇ ਇਕ ਵੱਡਾ ਐਕਸ਼ਨ ਲਿਆ, ਭਗਵੰਤ ਮਾਨ ਨੇ 424 ਵਿਅਕਤੀਆਂ ਦੀ ਸੁਰੱਖਿਆ ਵਾਪਸ ਲੈ ਲਈ