MANSA,(PUNJAB TODAY NEWS CA):- Sidhu Moosewala Dead: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Musewala) ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ,ਕੁਝ ਦੇਰ ਪਹਿਲਾਂ ਹੀ ਗਾਇਕ ਸਿੱਧੂ ਮੂਸੇਵਾਲਾ (Singer Sidhu Musewala) ‘ਤੇ ਗੋਲੀਆਂ ਚੱਲੀਆਂ ਸਨ,ਸਿੱਧੂ ਮੂਸੇਵਾਲਾ ਸਮੇਤ 3 ਲੋਕ ਜ਼ਖਮੀ ਦੱਸੇ ਜਾ ਰਹੇ ਸਨ,ਇਹ ਘਟਨਾ ਪਿੰਡ ਜਵਾਹਰ (Village Jawahar) ਕੇ ਵਿਖੇ ਗੋਲੀਆਂ ਚੱਲੀਆਂ ਹਨ,ਉਨ੍ਹਾਂ ਨੂੰ ਮਾਨਸਾ ਦੇ ਹਸਪਤਾਲ (Mansa Hospital) ‘ਚ ਦਾਖ਼ਲ ਕਰਵਾਇਆ ਗਿਆ,ਜਿਥੇ ਪਹਿਲਾਂ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ,ਪਰ ਹੁਣ ਜ਼ਖਮਾਂ ਦੀ ਤਾਬ ਨਾ ਸਹਿੰਦਿਆਂ ਸਿੱਧੂ ਮੂਸੇਵਾਲਾ ਨੇ ਦਮ ਤੋੜ ਦਿੱਤਾ।
ਜ਼ਿਕਰਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ (Singer Sidhu Musewala) ਨੇ ਕੱਲ੍ਹ ਹੀ ਆਪਣੇ ਵਕੀਲ ਨਾਲ ਗੱਲ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਜਾਨ ਦਾ ਖਤਰਾ ਦੱਸਿਆ ਸੀ,ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Musewala) ਨੇ ਕਿਹਾ ਸੀ ਕਿ ਪੰਜਾਬ ਸਰਕਾਰ (Government of Punjab) ਨੇ ਅਚਾਨਕ ਬਿਨਾਂ ਕੋਈ ਨੋਟਿਸ ਦਿੱਤੇ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਹੈ,ਇਸ ਲਈ ਕੋਈ ਦੂਜਾ ਇੰਤਜ਼ਾਮ ਕਰਨਾ ਹੋਵੇਗਾ।