
Mansa,(PUNJAB TODAY NEWS CA):- ਪੰਜਾਬ (Punjab) ਦੇ ਮਾਨਸਾ ਜ਼ਿਲ੍ਹੇ (Mansa District) ਦੇ ਪਿੰਡ ਜਵਾਹਰਕੇ (Village Jawaharke) ਵਿੱਚ ਸਿੱਧੂ ਮੂਸੇਵਾਲਾ (Sidhu Musewala) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ,ਸਿੱਧੂ ਮੂਸੇਵਾਲਾ ਆਪਣੇ ਦੋ ਦੋਸਤਾਂ ਨਾਲ ਥਾਰ ਕਾਰ (Thar Car) ਵਿਚ ਜਾ ਰਿਹਾ ਸੀ,ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਕਤਲੇਆਮ ਦੀ ਸਾਜ਼ਿਸ਼ ਤਿਹਾੜ ਜੇਲ੍ਹ (Tihar Jail) ਵਿੱਚ ਰਚੀ ਗਈ ਸੀ,ਲਾਰੈਂਸ ਬਿਸ਼ਨੋਈ (Lawrence Bishnoi) ਨੇ ਗੋਲਡੀ ਬਰਾੜ (Goldie Brar) ਨਾਲ ਵਿਦੇਸ਼ਾਂ ਵਿੱਚ ਵਰਚੁਅਲ ਨੰਬਰਾਂ ਰਾਹੀਂ ਕਈ ਵਾਰ ਗੱਲਬਾਤ ਕੀਤੀ ਸੀ,ਡੀਜੀਪੀ ਭਾਵਰਾ ਨੇ ਕਿਹਾ ਕਿ ਉਨ੍ਹਾਂ ਕਦੇ ਇਹ ਨਹੀਂ ਕਿਹਾ ਕਿ ਸਿੱਧੂ ਮੂਸੇਵਾਲਾ ਗੈਂਗਸਟਰ (Sidhu Musewala Gangster) ਹੈ ਜਾਂ ਗੈਂਗਸਟਰਾਂ ਨਾਲ ਜੁੜਿਆ ਹੋਇਆ ਹੈ,ਡੀਜੀਪੀ (DGP) ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ (Sidhu Musewala) ਦੇ ਕਤਲ ਦੀ ਸਖ਼ਤ ਨਿੰਦਾ ਕਰਦੇ ਹਨ,ਉਹ ਸਿੱਧੂ ਮੂਸੇਵਾਲਾ ਦਾ ਸਤਿਕਾਰ ਕਰਦੇ ਹਨ,ਸਿੱਧੂ ਮੂਸੇਵਾਲਾ ਪੰਜਾਬ ਦਾ ਮਸ਼ਹੂਰ ਕਲਾਕਾਰ ਸੀ,ਉਹ ਇੱਥੋਂ ਦੇ ਸੱਭਿਆਚਾਰ ਦਾ ਪ੍ਰਤੀਕ ਸੀ,ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਜਾਰੀ ਹੈ,ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ,ਡੀਜੀਪੀ (DGP) ਨੇ ਕਿਹਾ ਕਿ ਮੂਸੇਵਾਲਾ ਬਾਰੇ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ,ਉਹ ਮੂਸੇਵਾਲਾ ਦੀ ਇੱਜ਼ਤ ਇੱਜ਼ਤ ਕਰਦੇ ਹਨ,ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ ਇੱਕ ਸਾਥੀ ਗੋਲਡੀ ਬਰਾੜ (Goldie Brar) ਨੇ ਸਿੱਧੂ ਮੂਸੇਵਾਲਾ(Sidhu Musewala) ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ,ਜਾਂਚ ਵਿੱਚ ਕਤਲ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ।