
PUNJAB TODAY NEWS CA:-ਭਗਵੰਤ ਮਾਨ ਸਰਕਾਰ ਵਲੋਂ 1 ਜੁਲਾਈ ਤੋਂ ਘਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈÍ ਭਗਵੰਤ ਮਾਨ ਨੇ ‘ਦਿੱਲੀ ਮਾਡਲ’ ਨੂੰ ਸਮਝਣ ਲਈ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਦਿੱਲੀ ਦੇ ਸਕੂਲਾਂ ਅਤੇ ਸਿਹਤ ਸੰਸਥਾਵਾਂ ਦਾ ਦੌਰਾ ਕੀਤਾÍ ਜੇਕਰ ਸੂਬਾ ਸਰਕਾਰ ਇੰਨਾ ਦੋਵੇਂ ਖੇਤਰਾਂ ਵਿਚ ਸੰਜੀਦਗੀ ਨਾਲ ਬਦਲਾਅ ਲਿਆਉਣਾ ਚਾਹੁੰਦੀ ਹੈ ਤਾਂ ਇਹ ਸ਼ਲਾਘਾਯੋਗ ਹੈÍ ਪਰੰਤੂ ਟਰਾਂਸਪੋਰਟ ਮੰਤਰੀ ਨੇ ਜੋ ਐਲਾਨ ਟਰੈਫਿਕ ਕੰਟਰੋਲ ਪ੍ਰਬੰਧਨ ਲਈ ਕੀਤੇ ਉਸ ਨੂੰ ਦੂਜੇ ਦਿਨ ਦੀ ਹੀ ਵਾਪਸ ਲੈਣਾ ਪਿਆÍ ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੇ ਸਹੀ ਹੋਮਵਰਕ ਨਹੀਂ ਸੀ ਕੀਤਾÍ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਾਂਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ’ਤੇ ਇਲਜ਼ਾਮ ਲਾਉਂਦੇ ਕਿਹਾ ਕਿ ਉਹ ਇੱਕ ਮਹਿਜ਼ ਰਬੜ ਦਾ ਗੁੱਡਮ ਹਨ ਤੇ ਸਾਗਾ ਪ੍ਰਬੰਧਨ ਦਿੱਲੀ ਵਿਚ ਬੈਠੇ ਨੈਸ਼ਨਲ ਕਨਵੀਨਰ ਦੁਆਰਾ ਚਲਾਇਆ ਜਾ ਰਿਹਾ ਹੈÍ
ਉਹਨਾਂ ਦੋਸ਼ ਲਾਉਂਦੇ ਕਿਹਾ ਕਿ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਨਾਲ ਵਿਗੜ ਰਹੀ ਹੈ ਤੇ 1 ਮਹੀਨੇ ਦੇ ਸਮੇਂ ਵਿਚ ਕਰੀਬ 40 ਲੋਕ ਮਾਰੇ ਜਾ ਚੁੱਕੇ ਹਨÍ ਸਿੱਧੂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਏ ’ਤੇ ਪੰਜਾਬ ਦੇ ਰਾਜਪਾਲ ਮਹਾਮਹਿਮ ਬਨਬਾਰੀ ਲਾਲ ਪੁਰੋਹਿਤ ਨੂੰ ਮਿਲੇ ਤੇ ਸੂਬੇ ਦੇ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀÍ ਸਿੱਧੂ ਨੇ ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਬਾਬਤ ਵੀ ਰਾਜਪਾਲ ਨੂੰ ਜਾਣੂ ਕਰਵਾਇਆÍ ਇਸ ਸਮੇਂ ਉਹਨਾਂ ਦੇ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਅਸ਼ਵਨੀ ਸੇਕਰੀ ਵੀ ਸਨÍ ਸਿੱਧੂ ਤੇ ਹੋਰ ਰਾਜਨੀਤਿਕ ਵਿਰੋਧੀ ‘ਆਪ’ ਦੀ ਸਰਕਾਰ ’ਤੇ ਨਿਸ਼ਾਨਾ ਸਾਧੀ ਬੈਠੇ ਹਨ ਕਿ ਪੰਜਾਬ ਦਾ ਪ੍ਰਸ਼ਾਸਨ ਚਲਾਉਣ ਲਈ ਤੇ ਕੋਈ ਵੀ ਮਹੱਤਵਪੂਰਨ ਫੈਸਲਾ ਲੈਣ ਲਈ ਮਾਨ ਨੂੰ ਪਹਿਲਾਂ ਦਿੱਲੀ ਦੇ ਹੁਕਮਰਾਨਾ ਨੂੰ ਮਾਣ ਬਖਸ਼ਣਾ ਪੈਂਦਾ ਹੈÍ
ਇਹ ਕਿੰਤੂ ਪ੍ਰੰਤੂ ਕਿਸ ਹੱਦ ਤੱਕ ਸਹੀ ਨੇ ਇਸ ਸਬੰਧੀ ਅਜੇ ਅੰਦਾਜ਼ੇ ਲਾਉਣਾ ਜਲਦਬਾਜ਼ੀ ਹੋਵੇਗੀÍ ਪਰੰਤੂ ਜੇਕਰ ਇੱਕ ਮਹੀਨੇ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਵੱਲ ਝਾਤ ਮਾਰੀਏ ਤਾਂ ਅਜਿਹੇ ਸੁਆਲ ਚੁੱਕਣ ਲਈ ਸਰਕਾਰ ਨੇ ਵਿਰੋਧੀਆਂ ਨੂੰ ਖੁਦ ਮੌਕੇ ਦਿੱਤੇ ਹਨÍ ਸਭ ਤੋਂ ਵੱਧ ਅਹਿਮ ਹੈ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰÍ ਜਦੋਂ ਇਹਨਾਂ ਦੀ ਦਾਅਵੇਦਾਰੀ ’ਤੇ ਸੁਆਲ ਚੁੱਕੇ ਗਏ ਕਿ ਹੋਰ ਬਹੁਤ ਕਾਬਲ ਲੋਕ ਸਨ ਜੋ ਕਿ ਰਾਜਸਭਾ ਵਿਚ ਪੰਜਾਬ ਵਲੋਂ ਭੇਜੇ ਜਾ ਸਕਦੇ ਸਨ ਜੋ ਪੰਜਾਬ ਦੇ ਮੁੱਦਿਆਂ ਨੂੰ ਰਾਜ ਸਭਾ ਵਿਚ ਚੁੱਕਦੇ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਪਰੰਤੂ ਅਜਿਹਾ ਨਹੀਂ ਹੋਇਆÍ ਭਗਵੰਤ ਮਾਨ ਦੀ ਇੱਕ ਨੀ ਚੱਲੀ ਤੇ ਪੰਜ ਉਮੀਦਵਾਰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ’ਤੇ ਥੋਬੇ ਗਏÍ
ਉਹ ਕੇਜਰੀਵਾਲ ਜੋ ਕਿ ਕਾਂਗਰਸ ਪਾਰਟੀ ਦੇ ਪਰਿਵਾਰਵਾਦੀ ਹੋਣ ਦੀ ਦੁਹਾਈ ਦਿੰਦਾ ਹੈ ਉਸ ਨੇ ਆਪਣੇ ਹੋਣ ਵਾਲੇ ਜਵਾਈ ਰਾਘਵ ਚੱਢਾ ਨੂੰ ਰਾਜ ਸਭਾ ਦੇ ਮੈਂਬਰ ਬਣਾ ਕੇ ਇਹ ਸਬੂਤ ਦੇ ਦਿੱਤਾ ਕਿ ਜਦੋਂ ਗੱਲ ਆਪਣੇ ’ਤੇ ਆਉਂਦੀ ਹੈ ਤਾਂ ਸੱਤਾਧਾਰੀ ਲੋਕ ਰਾਜ ਹਿੱਤ ਤੋਂ ਉਪਰ ਨਿੱਜ ਹਿੱਤ ਨੂੰ ਅਹਿਮੀਅਤ ਦੇਣ ਲੱਗੇ ਜ਼ਰਾ ਵੀ ਗੁਰੇਜ਼ ਨਹੀਂ ਕਰਦੇÍ ਦੂਜਾ ਰਾਜ ਸਭਾ ਮੈਂਸ਼ਰ ਅਤੇ ‘ਆਪ’ ਹਰਿਆਣਾ ਦੇ ਇੰਚਾਰਜ ਸੁਸ਼ੀਲ ਗੁਪਤਾ ਅੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਸਬੰਧ ਵਿਚ ਜੋ ਬਿਆਨ ਦਿੱਤਾ ਹੈ ਕਿ 2025 ਤੱਕ ਹਰਿਆਣਾ ’ਚ ਆਪ ਦੀ ਸਰਕਾਰ ਹੋਵੇਗੀ, ਜੋ ਪੰਜਾਬ ਵਿਚ ‘ਆਪ’ ਸਰਕਾਰ ਨਾਲ ਤਾਲਮੇਲ ਕਰਕੇ ਐਸਵਾਈਐਲ ਦੀ ਉਸਾਰੀ ਅਤੇ ਇਸ ਦੇ ਪਾਣੀ ਨੂੰ ਹਰ ਖੇਤਰ ਤੱਕ ਯਕੀਨੀ ਬਣਾਏਗੀÍ
ਇਸ ਬਿਆਨ ਦਾ ਪੰਜਾਬ ਦੇ ਵਿਰੋਧੀ ਪਾਰਟੀਆਂ ਤੇ ਲੋਕਾਂ ਦਾ ਤਿੱਖਾ ਪ੍ਰਤੀਕਰਮ ਆਇਆ ਹੈÍ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਵੀ ਆਪਣੇ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਨਿਘਾਰ ਵਿਚ ਜਾ ਸਕਦੀ ਹੈÍ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈÍ ਹੁਣ ਤਾਂ ਪੀਣ ਵਾਲਾ ਪਾਣੀ ਵੀ ਕਿੰਨਾ ਡੂੰਘਾ ਜਾ ਚੁੱਕਿਆ ਹੈÍ ਉਹ ਲੋਕ ਜਾਂ ਤਾਕਤ ਜੋ ਵੀ ਪੰਜਾਬ ਦੇ ਪਾਣੀਆਂ ’ਤੇ ਅੱਖ ਰੱਖਦੀ ਹੈ ਉਹ ਕਦੇ ਵੀ ਪੰਜਾਬ ਦੇ ਹਿੱਤਾਂ ਪ੍ਰਤੀ ਇਮਾਨਦਾਰ ਨਹੀਂ ਹੋ ਸਕਦੀÍ ਸੁਸ਼ੀਲ ਗੁਪਤਾ ਦੇ ਇਸ ਬਿਆਨ ਨੇ ਲੋਕਾਂ ਦੇ ਦਿਲਾਂ ਵਿਚ ਇੱਕ ਫਾਂਸ ਪੈਦਾ ਕਰ ਦਿੱਤੀ ਹੈ ਕਿ ‘ਆਪ’ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਕਿਤੇ ਕੋਈ ਗਲਤੀ ਤਾਂ ਨਹੀਂ ਕਰ ਦਿੱਤੀÍ ਦਿੱਲੀ ਵਿਚ ਕਾਬਜ਼ ਕੇਜਰੀਵਾਲ ਨੇ ਦਿੱਲੀ ਤੋਂ ਬਾਹਰ ਪੰਜਾਬ ਵਿਚ ਸੱਤਾ ਸੁੱਖ ਦੇਖਿਆÍ
ਪੰਜਾਬ ਦੇ ਲੋਕਾਂ ਨੇ ਅਟੁੱਟ ਵਿਸ਼ਵਾਸ ਜਤਾਉਂਦੇ ਹੋਏ ਉਸ ਦੇ ਪੱਲੇ 92 ਸੀਟਾਂ ਪਾਈਆਂ ਪਰੰਤੂ ਜਦੋਂ ਉਸਦੀ ਪਾਰਟੀ ਦੇ ਮੈਂਬਰ ਅਜਿਹੇ ਬਿਆਨ ਦੇਣਗੇ ਤਾਂ ਲੋਕਾਂ ਨੂੰ ਗੁੱਸਾ ਆਉਣਾ ਹੀ ਹੈÍ ਪੰਜਾਬ ਤੋਂ ਬਾਅਦ ਆਪ ਦੀ ਅੱਖ ਹਰਿਆਣਾ, ਹਿਮਾਚਲ ਤੇ ਗੁਜਰਾਤ ਵੱਲ ਹੈ ਜਿਸ ਲਈ ਉਹ ਕਿਸੇ ਵੀ ਕਿਸਮ ਦੇ ਹੱਥਕੰਡੇ ਅਪਨਾਉਣ ਲਈ ਤਿਆਰ ਬੈਠਾ ਹੈÍ ਹਰਿਆਣਾ ਦੇ ਲੋਕਾਂ ਨੇ ਐਸਵਾਈਐਲ ਨਹਿਰ ਦਾ ਮੁੱਦਾ ਚੁੱਕ ਕੇ ਜੋ ਸਬਜ਼ਬਾਗ ‘ਆਪ’ ਚਾਹੁੰਦੀ ਹੈ ਉਸ ਤੋਂ ਉਸਦੇ ਇਰਾਦਿਆਂ ਦਾ ਸਹਿਜ ਹੀ ਅਨੁਮਾਨ ਲਾਇਆ ਜਾ ਸਕਦਾ ਹੈÍ
ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਰਾਜਾ ਬੜਿੰਗ ਨੇ ਪੰਜਾਬ ਮੁੱਖ ਮੰਤਰੀ ਮਾਨ ਨੂੰ ਗੁਪਤਾ ਦੇ ਬਿਆਨ ਦੇ ਮੱਦੇਨਜ਼ਰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਦਿਆਂ ਕਿਹਾ, ‘‘ਸਾਡੇ ਕੋਲ ਚਿੰਤਾ ਮਹਿਸੂਸ ਕਰਨ ਦੇ ਠੋਸ ਕਾਰਨ ਹਨ ਕਿ ਪੰਜਾਬ ਸਰਕਾਰ ਸੂਬੇ ਦੀ ਸਥਿਤੀ ਨਾਲ ਸਮਝੌਤਾ ਕਰ ਸਕਦੀ ਹੈ ਅਤੇ ਸੁਪਰੀਮ ਕੋਰਟ ਵਿਚ ਇਸ ਕੇਸ ਦਾ ਮਜ਼ਬੂਤੀ ਨਾਲ ਬਚਾਅ ਨਹੀਂ ਕਰ ਸਕਦੀ’’Í ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਗੁਪਤਾ ਦਾ ਬਿਆਨ ‘ਆਪ’ ਅਤੇ ਭਾਜਪਾ ਦੇ ਵਿਚਾਲੇ ਫਿਕਸ ਮੈਚ ਨੂੰ ਦਰਸਾਉਂਦਾ ਹੈÍ ਉਹਨਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆÍ
ਇਸ ਦਿੱਲੀ ਮਾਡਲ ਦੇ ਤਹਿਤ ਹਰ ਯੋਗ ਵਿਦਿਆਰਥੀ ਬਿਨਾਂ ਕਿਸੇ ਆਰਥਿਕ ਬੈਰੀਅਰ ਦੇ ਕੁਆਲਿਟੀ ਸਿੱਖਿਆ ਹਾਸਲ ਕਰ ਸਕਦਾ ਹੈÍ ਕੇਜਰੀਵਾਲ ਤੇ ਮਾਨ ਨੇ ਦੁਹਰਾਇਆ ਕਿ ਦੇਸ਼ ਨੂੰ ਅੱਗੇ ਵਧਾਉਣ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈÍ ਇਹ ਦੋਵੇਂ ਨੇਤਾ ਨੇ ਸੰਕੇਤ ਦਿੱਤੇ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈÍ ਆਮ ਆਦਮੀ ਪਾਰਟੀ ਨੇ ਲੋਕਾਂ ਲਈ ਇੱਕ ਸਰਵੇ ਤਿਆਰ ਕੀਤਾ ਹੈ ਜਿਸ ਵਿਚ ਉਹ ਲੋਕਾਂ ਨੂੰ ਭਾਜਪਾ ਤੇ ‘ਆਪ’ ਬਾਰੇ ਕੁੱਲ ਦੋ ਸੁਆਲ ਪੁੱਛੇਗੀÍ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪਾਰਟੀ ਆਪਣੇ ਆਪ ਨੂੰ ਦੇਸ਼ ਵਿਚ ਭਾਜਪਾ ਦੇ ਇਕੱਲੇ ‘ਬਦਲ’ ਦੇ ਰੂਪ ਵਿਚ ਪੇਸ਼ ਕਰ ਰਹੀ ਸੀÍ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੀ ਸ਼ਾਨਦਾਰ ਜਿੱਤ ’ਤੇ ਚੜ੍ਹ ਕੇ ‘ਆਪ’ ਆਪਣੀ ਰਾਸ਼ਟਰੀ ਵਿਸਤਾਰ ਯੋਜਨਾ ਨਾਲ ਪੂਰੀ ਤਰ੍ਹਾਂ ਅੱਗੇ ਵਧ ਰਹੀ ਹੈÍ
ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈÍ ਇਹਨਾਂ ਰਾਜਾਂ ਵਿਚ ਜ਼ਮੀਨੀ ਸੱਤਰ ’ਤੇ ਪੈਠ ਕਰਨ ਲਈ ਇਸ ਨੇ ਵਿਸ਼ਾਲ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈÍ ਦਿੱਲੀ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ‘ਆਪ’ ਨੇ ਆਮ ਆਦਮੀ ਪਾਰਟੀ ਦਾ ਦਿਲ ਜਿੱਤਿਆ ਹੈ ਲੋਕ ਹੋਰ ਪਾਰਟੀਆਂ ਦੀਆਂ ਮੌਕਾਪ੍ਰਸਤ ਰਾਜਨੀਤੀ, ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਤੋਂ ਤੰਗ ਆ ਚੁੱਕੇ ਹਨ ਜਿਸ ਕਰਕੇ ਉਹ ਬਦਲ ਚਾਹੁੰਦੇ ਹਨÍ
ਪੰਜਾਬ ਵਿਚ ਭਾਰੀ ਬਹੁਮਤ ਵਾਲੀ ਜਿੱਤ ਨੇ ‘ਆਪ’ ਲਈ ਪਬਲੀਸਿਟੀ ਦਾ ਕੰਮ ਕੀਤਾ ਹੈ ਪਰੰਤੂ ਜੋ ਵਾਅਦੇ ‘ਆਪ’ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਨ ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਨੂੰ ਅਫ਼ਸਰਸ਼ਾਹੀ, ਵਿਰੋਧੀ ਧਿਰ ਤੇ ਆਵਾਮ ਦੇ ਸਹਿਯੋਗ ਦੀ ਲੋੜ ਹੈÍ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ ਪਰੰਤੂ ਇਹ ਪੰਜਾਬ ਸਰਕਾਰ ਤੇ ਕੇਜਰੀਵਾਲ ਦੋਵਾਂ ਵਾਸਤੇ 1ਫਜਦ ੳਕਤਵ ਹੈ ਜਿਸ ਵਿਚੋਂ ਨਿਕਲ ਕੇ ਦੋਵਾਂ ਨੂੰ ਪਾਰ ਲਾਉਣਾ ਪਵੇਗਾ ਨਹੀਂ ਤਾਂ ਇਹ ਪਬਲਿਕ ਹੈ ਅਰਸ਼ ਤੋਂ ਫਰਸ਼ ਤੱਕ ਪਹੁੰਚਾਉਂਦੇ ਦੇਰ ਨੀ ਲਾਉਂਦ9Í ਇਸ ਗੱਲ ਦਾ ਧਿਆਨ ਰੱਖਣਾ ਦੀ ਵਿਸ਼ੇਸ਼ ਲੋੜ ਹੈÍ ਪੰਜਾਬ ਦੀ ਜਨਤਾ ਆਪਣੇ ਹਿੱਤਾਂ ਨਾਲ ਗਦਾਰੀ ਕਦੇ ਬਰਦਾਸ਼ਤ ਨਹੀਂ ਕਰੇਗੀÍ ਰਾਜ ਸਭਾ ਮੈਂਬਰਾਨ ਦੇ ਸਬੰਧ ਵਿਚ ਲਏ ਫੈਸਲੇ ’ਤੇ ਗੁਪਤਾ ਦੇ ਬਿਆਨ ਨਖ ਜੋ ਕੁੜੱਤਣ ਲੋਕਾਂ ਦੇ ਮਨਾਂ ਵਿਚ ਪੈਦਾ ਕੀਤੀ ਹੈ ਅਜੇ ਵਕਤ ਹੈ ਕੇਜਰੀਵਾਲ ਸਮਝ ਜਾਵੇ ਤੇ ਮੁਹਾਰਾਂ ਨੂੰ ਵਾਪਸ ਮੋੜ ਲਵੇ ਇਸ ਵਿਚ ਹੀ ਭਲਾ ਹੈÍ