Mansa,(PUNJAB TODAY NEWS CA):- ਅੱਜ ਸਿੱਧੂ ਮੂਸੇਵਾਲਾ (Sidhu Musewala) ਦੀ ਲਾਸ਼ ਦਾ ਪੋਸਟਮਾਰਟਮ ਹੋਵੇਗਾ, ਇਸ ਦੇ ਲਈ ਪਰਿਵਾਰ ਦੀ ਸਹਿਮਤੀ ਦੀ ਉਡੀਕ ਕੀਤੀ ਜਾ ਰਹੀ ਹੈ,ਇਸ ਦੇ ਨਾਲ ਹੀ ਪਰਿਵਾਰ ਨੇ NIA ਤੋਂ ਇਸ ਪੂਰੇ ਕਤਲਕਾਂਡ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ,ਪਰਿਵਾਰ ਸਿੱਧੂ ਮੂਸੇਵਾਲਾ (Sidhu Musewala) ਦੀ ਲਾਸ਼ ਦਾ ਪੋਸਟਮਾਰਟਮ (Postmortem) ਕਰਵਾਉਣ ਲਈ ਰਾਜ਼ੀ ਨਹੀਂ ਹੈ,ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਰਿਵਾਰਕ ਮੈਂਬਰਾਂ ਵਿਚਾਲੇ ਮੀਟਿੰਗਾਂ ਦਾ ਦੌਰ ਜਾਰੀ ਹੈ,ਜਿਸ ਵਿੱਚ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ, ਕੈਪਟਨ ਸੰਦੀਪ ਸੰਧੂ, ਕੁਲਬੀਰ ਜ਼ੀਰਾ ਤੇ ਹੋਰ ਵੀ ਮੌਜੂਦ ਹਨ,ਦੱਸਣਯੋਗ ਹੈ,ਕਿ ਅੱਜ ਸਵੇਰੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Former Deputy Chief Minister Sukhjinder Randhawa) ਸਿੱਧੂ ਮੂਸੇਵਾਲਾ (Sidhu Musewala) ਪਿੰਡ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ,ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ (Lawrence Gang) ਨੇ ਲਈ ਹੈ,ਜਿਸ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬਾਹੀ ਗਰੁੱਪ (Gangster Devinder Bambahi Group) ਵੀ ਸਾਹਮਣੇ ਆ ਗਿਆ ਹੈ,ਬੰਬੀਹਾ ਗਰੁੱਪ (Bambiha Group) ਨੇ ਇਸ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ,ਇਸ ਨਾਲ ਪੰਜਾਬ ਵਿੱਚ ਗੈਂਗਵਾਰ ਦਾ ਖਦਸ਼ਾ ਵੀ ਵਧ ਗਿਆ ਹੈ।