MANSA,(PUNJAB TODAY NEWS CA):- ਪੰਜਾਬ ਕਾਂਗਰਸ (Punjab Congress) ਵੱਲੋਂ ਸਿੱਧੂ ਮੂਸੇਵਾਲਾ (Sidhu Moose Wala) ਦੀ ਆਤਮਿਕ ਸ਼ਾਂਤੀ ਅਤੇ ਇਨਸਾਫ ਦਿਵਾਉਣ ਲਈ ਮਾਨਸਾ ਵਿਖੇ ਕੈਂਡਲ ਮਾਰਚ (Candle March) ਕੱਢਿਆ ਗਿਆ,ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ ਦੀ ਨਿੰਦਾ ਕਰਦੇ ਕਿਹਾ, “ਹੁਣ ਤੱਕ ਪੰਜਾਬ ਸਰਕਾਰ (Government of Punjab) ਵੱਲੋਂ ਕਿਸੇ ਨੇ ਵੀ ਹਮਦਰਦੀ ਜਤਾਉਣ ਲਈ ਕੋਈ ਬਿਆਨ ਜਾਰੀ ਨਹੀਂ ਕੀਤਾ… 30 ਘੰਟੇ ਹੋ ਗਏ ਹਨ…”,ਕਾਂਗਰਸ ਵੱਲੋਂ ਲਗਾਤਾਰ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ,ਪ੍ਰਤਾਪ ਸਿੰਘ ਬਾਜਵਾ (Leader of The Opposition Partap Singh Bajwa) ਨੇ ਕਿਹਾ ਕਿ ਸਾਨੂੰ ਇਨਸਾਫ਼ ਦੀ ਉਮੀਦ ਹੈ,ਉਹਨਾਂ ਕਿਹਾ,“ਸਾਨੂੰ ਰਿਪੋਰਟਾਂ ਮਿਲ ਰਹੀਆਂ ਹਨ ਕਿ ਆਈਬੀ (CBI) ਨੇ ਪੰਜਾਬ ਪੁਲਿਸ (Punjab Police) ਨਾਲ ਆਪਣੀ ਮੀਟਿੰਗ ਵਿਚ ਕਿਹਾ ਸੀ ਕਿ 3 ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ ਹੈ,ਅਤੇ ਸਿੱਧੂ ਮੂਸੇਵਾਲਾ (Sidhu Moose Wala) ਉਹਨਾਂ ਵਿਚੋਂ ਇਕ ਸੀ