MANSA,(PUNJAB TODAY NEWS CA):- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ (Punjabi Singer Sidhu Moose Wala) ਅੰਤਿਮ ਯਾਤਰਾ ਦੌਰਾਨ ਮੂਸੇਵਾਲਾ ਦੇ ਸਿਰ ‘ਤੇ ਸਿਹਰਾ ਸਜਾਇਆ ਗਿਆ,ਸਿੱਧੂ ਮੂਸੇਵਾਲਾ (Sidhu Moose Wala) ਦੀ ਅੰਤਿਮ ਯਾਤਰਾ ਦੌਰਾਨ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ (Father Balkaur Singh) ਵਿਲਖ-ਵਿਲਖ ਕੇ ਰੋਏ ਕਿ ਉਨ੍ਹਾਂ ਨੂੰ ਹੌਂਸਲਾ ਦੇਣਾ ਵੀ ਮੁਸ਼ਕਲ ਹੋ ਗਿਆ,ਅੰਤਿਮ ਯਾਤਰਾ ਦੌਰਾਨ ਮੂਸੇਵਾਲਾ ਦੇ ਪ੍ਰੰਸ਼ਸਕਾਂ ਨੇ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਵੀ ਲਾਏ,ਅੰਤਿਮ ਯਾਤਰਾ ਦੌਰਾਨ ਮੂਸੇਵਾਲਾ ਦੇ ਸਿਰ ‘ਤੇ ਸਿਹਰਾ ਸਜਾਇਆ ਗਿਆ,ਉਨ੍ਹਾਂ ਦੇ ਪਿਤਾ ਨੇ ਮੂਸੇਵਾਲਾ ਸਟਾਈਲ (Musewala Style) ਵਿੱਚ ਪੱਟ ‘ਤੇ ਥਾਪੀ ਮਾਰ ਕੇ ਪੁੱਤ ਨੂੰ ਅੰਤਿਮ ਵਿਦਾਈ ਦਿੱਤੀ,ਸਿੱਧੂ ਮੂਸੇਵਾਲਾ (Sidhu Moose Wala) ਦੀ ਅੰਤਿਮ ਯਾਤਰਾ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਵੇਖ ਕੇ ਦਿਲ ਵਲੂੰਧਰਿਆ ਜਾਂਦਾ ਹੈ,ਸਿੱਧੂ ਮੂਸੇਵਾਲਾ(Sidhu Moose Wala) ਕਹਿੰਦਾ ਹੁੰਦਾ ਸੀ,ਕਿ ਉਸ ਨੂੰ ਆਪਣੀ ਮਾਂ ਤੋਂ ਜੂੜਾ ਕਰਵਾਉਣਾ ਬਹੁਤ ਪਸੰਦ ਹੈ,ਅੰਤਿਮ ਯਾਤਰਾ ਦੌਰਾਨ ਮਾਂ ਨੇ ਹੱਥੀਂ ਪੁੱਤ ਦਾ ਜੂੜਾ ਕੀਤਾ ਤੇ ਪਿਓ ਨੇ ਸਿਰ ‘ਤੇ ਦਸਤਾਰ ਬੰਨ੍ਹੀ।