MANSA,(PUNJAB TODAY NEWS CA):- ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Famous Punjabi Singer Sidhu Musewala) ਦਾ ਮੰਗਲਵਾਰ ਦੁਪਹਿਰ 12 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ,ਸੋਮਵਾਰ ਨੂੰ 5 ਡਾਕਟਰਾਂ ਦੀ ਟੀਮ ਵੱਲੋਂ ਸਿੱਧੂ ਮੂਸੇਵਾਲਾ (Sidhu Musewala) ਦਾ ਪੋਸਟਮਾਰਟਮ (Postmortem of Sidhu Musewala) ਕੀਤਾ ਗਿਆ,ਜਿਸ ਵਿੱਚ ਉਸ ਦੇ ਸਿਰ,ਪੈਰ,ਛਾਤੀ ਅਤੇ ਪੇਟ ਨੂੰ ਗੋਲੀਆਂ ਨਾਲ ਬੁਰੀ ਤਰ੍ਹਾਂ ਛਲਨੀ ਕੀਤਾ ਗਿਆ ਸੀ,ਡਾਕਟਰਾਂ ਨੂੰ ਸਿੱਧੂ ਮੂਸੇਵਾਲਾ ਦੇ ਸਰੀਰ ਤੋਂ 24 ਗੋਲੀਆਂ ਦੇ ਨਿਸ਼ਾਨ ਮਿਲੇ ਹਨ,ਡਾਕਟਰਾਂ ਮੁਤਾਬਕ ਸਿੱਧੂ ਮੂਸੇਵਾਲਾ (Sidhu Musewala) ਦੇ ਖੱਬੇ ਫੇਫੜੇ ਅਤੇ ਲੀਵਰ ਵਿੱਚ ਗੋਲੀ ਲੱਗੀ ਹੋਈ ਸੀ।ਜ਼ਿਆਦਾ ਖੂਨ ਵਹਿਣਾ ਵੀ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Famous Punjabi Singer Sidhu Musewala) ਦੀ ਮੌਤ ਦਾ ਕਾਰਨ ਬਣਿਆ,ਇਹ ਖੁਲਾਸਾ ਸੋਮਵਾਰ ਨੂੰ ਡਾਕਟਰਾਂ ਦੀ ਪੰਜ ਮੈਂਬਰੀ ਟੀਮ (A Five-Member Team of Doctors) ਵੱਲੋਂ ਪੋਸਟਮਾਰਟਮ ਰਿਪੋਰਟ (Postmortem Report) ਵਿੱਚ ਕੀਤਾ ਗਿਆ ਹੈ,ਡਾਕਟਰਾਂ ਦੀ ਟੀਮ ਵੱਲੋਂ ਸਿੱਧੂ ਮੂਸੇਵਾਲਾ ਦੇ ਸਰੀਰ ਵਿੱਚ ਗੋਲੀਆਂ ਲੱਭਣ ਲਈ ਪੋਸਟਮਾਰਟਮ (Postmortem) ਤੋਂ ਪਹਿਲਾਂ ਮ੍ਰਿਤਕ ਦੇਹ ਦਾ ਐਕਸ-ਰੇ (X-Ray of The Dead Body) ਵੀ ਕਰਵਾਇਆ ਫੇਏ,ਤਾਂ ਜੋ ਸਰੀਰ ਵਿੱਚ ਗੋਲੀਆਂ ਦੀ ਸਥਿਤੀ ਦਾ ਪਤਾ ਚਲ ਸਕੇ।