BATHINDA,(PUNJAB TODAY NEWS CA):- ਪੁਲਿਸ (Police) ਦੇ ਹੱਥ ਵੱਡੀ ਸਫਲਤਾ ਲੱਗੀ ਹੈ,ਬਠਿੰਡਾ ਤੇ ਫਿਰੋਜ਼ਪੁਰ ਜੇਲ੍ਹ (Bathinda And Ferozepur Jails) ਵਿਚ ਬੰਦ ਦੋ ਗੈਂਗਸਟਰ ਮਨਪ੍ਰੀਤ ਸਿੰਘ ਤੇ ਸ਼ਰਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਦੋਵੇਂ ਹੀ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ ਸ਼ਾਰਪ ਸ਼ੂਟਰ (Sharp Shooter) ਤੇ ਸਰਗਰਮ ਮੈਂਬਰ ਹਨ,ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਤਲ ਵਿਚ ਇਸਤੇਮਾਲ ਦੋਵੇਂ ਗੱਡੀਆਂ ਬਲੈਰੋ ਤੇ ਕਰੋਲਾ ਗੱਡੀ ਸ਼ੂਟਰਸ (Corolla Car Shooters) ਨੂੰ ਇਨ੍ਹਾਂ ਦੋਵਾਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਨ।
ਮਨਪ੍ਰੀਤ ਤੇ ਸ਼ਰਦ ਵਰਚੂਅਲ ਨੰਬਰਾਂ ਤੋਂ ਕੈਨੇਡਾ (Canada) ਵਿਚ ਬੈਠੇ ਗੋਲਡੀ ਬਰਾੜ (Goldie Brar) ਨਾਲ ਲਗਾਤਾਰ ਸੰਪਰਕ ਵਿਚ ਰਹਿੰਦੇ ਸਨ,ਹੁਣ ਪੁਲਿਸ (Police) ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ,ਸਿੱਧੂ ਮੂਸੇਵਾਲਾ (Sidhu Moose Wala) ‘ਤੇ ਕਈ ਰਾਊਂਡ ਫਾਇਰ ਕੀਤੇ ਗਏ ਸਨ,ਪੰਜਾਬ ਪੁਲਿਸ (Punjab Police) ‘ਤੇ ਦੋਸ਼ੀਆਂ ਨੂੰ ਫੜਨ ਦਾ ਦਬਾਅ ਹੈ,ਇਸ ਲਈ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ,ਕਈ ਲੋਕਾਂ ਤੋਂ ਪੁੱਛਗਿਛ ਹੋਈ ਹੈ ਤੇ ਕਈਆਂ ‘ਤੇ ਸ਼ੱਕ ਹੈ।
ਡਾਕਟਰੀ ਰਿਪੋਰਟ (Medical Report) ਵਿਚ ਖੁਲਾਸਾ ਹੋਇਆ ਹੈ ਕਿ 24 ਗੋਲੀਆਂ ਸਿੱਧੂ ਦੇ ਸਰੀਰ ਦੇ ਆਰ-ਪਾਰ ਹੋ ਗਈਆਂ ਸਨ,ਇੱਕ ਗੋਲੀ ਸਿੱਧੂ ਮੂਸੇਵਾਲਾ (Sidhu Moose Wala) ਦੇ ਸਿਰ ‘ਚ ਵੀ ਲੱਗੀ ਸੀ,ਉਨ੍ਹਾਂ ਦੇ ਲੀਵਰ ਤੇ ਫੇਫੜੇ (Lever And Lungs) ਵਿਚ ਵੀ ਗੋਲੀਆਂ ਲੱਗੀ ਸੀ,ਜ਼ਿਆਦਾ ਖੂਨ ਵਹਿ ਜਾਣ ਕਾਰਨ ਸਿੱਧੂ ਮੂਸੇਵਾਲਾ (Sidhu Moose Wala) ਨਹੀਂ ਬਚ ਸਕੇ,ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਤੋਂ ਵੀ ਪੁਲਿਸ ਪੁੱਛਗਿਛ ਕਰ ਰਹੀ ਹੈ,ਸਪੈਸ਼ਲ ਸੈੱਲ (Special Cell) ਨੇ ਉਸ ਨੂੰ 5 ਦਿਨ ਦੀ ਕਸਟੱਡੀ ਵਿਚ ਲਿਆ ਹੈ।