Australia,(PUNJAB TODAY NEWS CA):- ਖ਼ਬਰ ਆਸਟ੍ਰੇਲੀਆ ਤੋਂ ਆਈ ਹੈ,ਜਿਥੇ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ,ਮ੍ਰਿਤਕ ਦੀ ਪਹਿਚਾਣ ਸਾਹਿਲ ਸ਼ਰਮਾ (Sahil Sharma) ਪੁੱਤਰ ਸੁਖਵਿੰਦਰ ਸ਼ਰਮਾ ਵਜੋਂ ਹੋਈ ਹੈ,ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ 4 ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਆਸਟ੍ਰੇਲੀਆ (Australia) ਗਿਆ ਸੀ ਤੇ ਬੀਤੇ ਦਿਨੀਂ ਉਸ ਦੀ ਭੇਦਭਰੇ ਹਾਲਾਤਾਂ ਵਿਚ ਲਾਸ਼ ਮਿਲੀ ਹੈ,ਮ੍ਰਿਤਕ ਬਾਹਰ ਆਪਣੇ ਮਾਮੇ ਦੇ ਮੁੰਡੇ ਨਾਲ ਰਹਿ ਰਿਹਾ ਸੀ,ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ,ਮ੍ਰਿਤਕ ਨੌਜਵਾਨ ਰਾਜਪੁਰਾ (Rajpura) ਦੇ ਅਧੀਨ ਪੈਂਦੇ ਪਿੰਡ ਨੀਲਪੁਰ (Village Nilpur) ਦੀ ਰਹਿਣ ਵਾਲਾ ਸੀ।