OTTAWA,CANADA,(PUNJAB TODAY NEWS CA):- ਕੈਨੇਡਾ ਸਰਕਾਰ (Government of Canada) ਨੇ ਸੋਮਵਾਰ ਨੂੰ ਹੈਂਡਗਨ (Gun) ਦੀ ਵਿਕਰੀ,ਖ਼ਰੀਦ ਤੇ ਉਸ ਦੀ ਦਰਾਮਦ ’ਤੇ ਰੋਕ ਲਗਾਉਣ ਲਈ ਬਿੱਲ ਪੇਸ਼ ਕੀਤਾ ਹੈ,ਕਾਨੂੰਨ ਨਾਲ ਮੈਗਜ਼ੀਨ (Magazine) ਦੀ ਸਮਰੱਥਾ ਸੀਮਤ ਕਰਨ ਦੇ ਨਾਲ ਹੀ ਬੰਦੂਕ (Gun) ਵਰਗੇ ਦਿਖਾਈ ਦੇਣ ਵਾਲੇ ਖਿਡੌਣਿਆਂ ’ਤੇ ਵੀ ਰੋਕ ਲੱਗ ਜਾਵੇਗੀ,ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister of Canada Justin Trudeau) ਨੇ ਪੱਤਰਕਾਰਾਂ ਨੂੰ ਕਿਹਾ ਕਿ ਹੁਣੇ ਜਿਹੇ ਗੋਲ਼ੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਅਜਿਹਾ ਕਾਨੂੰਨ ਬਣਾਉਣਾ ਜ਼ਰੂਰੀ ਹੋ ਗਿਆ ਹੈ,ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਸਪਸ਼ਟ ਕੀਤਾ ਕਿ ਜਿਸ ਕੋਲ ਪਹਿਲਾਂ ਤੋਂ ਹੀ ਬੰਦੂਕ (Gun) ਹੈ ਉਹ ਉਸ ਨੂੰ ਆਪਣੇ ਕੋਲ ਰੱਖ ਸਕੇਗਾ,ਉਨ੍ਹਾਂ ਕਿਹਾ ਕਿ ਬੰਦੂਕ ਰੱਖਣ ਬਾਰੇ ਕੈਨੇਡਾ (Canada) ’ਚ ਅਮਰੀਕਾ (USA) ਦੇ ਮੁਕਾਬਲੇ ਤਾਕਤਵਰ ਕਾਨੂੰਨ ਹੈ,ਪਰ ਗੋਲ਼ੀਬਾਰੀ ਦੀਆਂ ਘਟਨਾਵਾਂ ਪੰਜ ਗੁਣਾ ਘੱਟ ਹਨ,ਅਮਰੀਕੀ ਸਕੂਲਾਂ (American Schools) ’ਚ ਹੁਣੇ ਜਿਹੇ ਹੋਈ ਗੋਲ਼ੀਬਾਰੀ ਦੀਆਂ ਘਟਨਾਵਾਂ ਤੋਂ ਚਿੰਤਤ ਕੈਨੇਡਾ ਸਰਕਾਰ (Government of Canada) ਨੇ ਬੰਦੂਕਾਂ (Gun) ਦੀ ਮਾਲਕੀ ’ਤੇ ਲਗਾਉਣ ਦੀ ਤਿਆਰੀ ਕੀਤੀ ਹੈ।