
6 ਪੰਜਾਬੀਆਂ ਨੇ ਸੂਬਾਈ ਸੰਸਦ ’ਚ ਬਣਾਈ ਥਾਂ
Toronto,(PUNJAB TODAY NEWS CA):- ਕੈਨੇਡਾ ਦੇ ਓਨਟਾਰੀਓ ਸੂਬੇ (Province of Ontario) ਦੀ ਸੰਸਦ ਲਈ ਛੇ ਪੰਜਾਬੀਆਂ ਦੀ ਚੋਣ ਹੋਈ ਹੈ,ਸਾਰੇ ਜੇਤੂ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀਸੀ) (Progressive Conservative Party (PC)) ਦੇ ਆਗੂ ਹਨ,ਚਾਰ ਸਾਲ ਪਹਿਲਾਂ ਓਨਟਾਰੀਓ (Ontario) ਵਿਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ (Turbaned Sikh Cabinet Minister) ਬਣਨ ਵਾਲੇ 31 ਸਾਲਾ ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਦੱਖਣੀ (Brampton South) ਤੋਂ ਆਪਣੀ ਸੀਟ ਬਰਕਰਾਰ ਰੱਖੀ ਹੈ,ਸਰਕਾਰੀਆ ਦਾ ਪਰਿਵਾਰ 1980 ਵਿਚ ਅੰਮ੍ਰਿਤਸਰ ਤੋਂ ਕੈਨੇਡਾ (Amritsar To Canada) ਆ ਗਿਆ ਸੀ,ਮੋਗਾ (Moga) ਨਾਲ ਸਬੰਧ ਰੱਖਣ ਵਾਲੇ 48 ਸਾਲਾ ਪਰਮ ਗਿੱਲ ਨੂੰ ਟੋਰਾਂਟੋ (Toronto) ਦੇ ਮਿਲਟਨ (Milton) ਤੋਂ ਦੁਬਾਰਾ ਚੁਣਿਆ ਗਿਆ ਹੈ,ਜਿਸ ਨੇ 124 ਮੈਂਬਰੀ ਸੂਬਾਈ ਸੰਸਦ (Provincial Parliament)ਵਿਚ 83 ਸੀਟਾਂ ਜਿੱਤ ਕੇ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ।
ਓਨਟਾਰੀਓ (Ontario) ਦੀ ਸਮਾਲ ਬਿਜ਼ਨਸ ਅਤੇ ਰੈੱਡ ਟੇਪ ਰਿਡਕਸ਼ਨ (Business and Red Tape Reduction) ਦੀ ਐਸੋਸੀਏਟ ਮੰਤਰੀ ਨੀਨਾ ਤਾਂਗੜੀ (Associate Minister Nina Tangri) ਨੇ ਵੀ ਮਿਸੀਸਾਗਾ-ਸਟ੍ਰੀਟਸਵਿਲੇ (Mississauga-Streetsville) ਤੋਂ ਜਿੱਤ ਹਾਸਲ ਕੀਤੀ ਹੈ,ਨੀਨਾ ਦਾ ਪਰਿਵਾਰ ਜਲੰਧਰ (Jalandhar) ਦਾ ਰਹਿਣ ਵਾਲਾ ਹੈ,ਸੱਤਾਧਾਰੀ ਪੀਸੀ (PC) ਦੇ ਅਮਰਜੋਤ ਸੰਧੂ ਨੇ ਬਰੈਂਪਟਨ ਪੱਛਮੀ (Brampton West) ਤੋਂ ਆਪਣੀ ਸੀਟ ਬਰਕਰਾਰ ਰੱਖੀ,ਇਸੇ ਤਰ੍ਹਾਂ ਤੋਂ ਦੀਪਕ ਆਨੰਦ ਨੇ ਮਿਸੀਸਾਗਾ-ਮਾਲਟਨ ਸੀਟ (Mississauga-Malton seat) ’ਤੇ ਜਿੱਤ ਹਾਸਲ ਕੀਤੀ ਹੈ,ਇਹ ਵੀ ਪੰਜਾਬ ਨਾਲ ਸਬੰਧ ਰੱਖਦੇ ਹਨ।
ਹਾਲਾਂਕਿ ਫੈਡਰਲ ਨਿਊ ਡੈਮੋਕ੍ਰੇਟਿਕ ਪਾਰਟੀ (Federal New Democratic Party) ਦੇ ਆਗੂ ਜਗਮੀਤ ਸਿੰਘ (Leader Jagmeet Singh) ਦੇ ਭਰਾ ਗੁਰਰਤਨ ਸਿੰਘ ਬਰੈਂਪਟਨ (Gurratan Singh Brampton) ਪੂਰਬੀ ਵਿਚ ਸੱਤਾਧਾਰੀ ਪੀਸੀ (PC) ਦੇ ਹਰਦੀਪ ਗਰੇਵਾਲ (Hardeep Grewal) ਕੋਲੋਂ ਹਾਰ ਗਏ,ਇਸ ਵਾਰ 22 ਇੰਡੋ-ਕੈਨੇਡੀਅਨ (Indo-Canadian) ਉਮੀਦਵਾਰ ਮੈਦਾਨ ਵਿਚ ਸਨ,2018 ਦੀਆਂ ਪਿਛਲੀਆਂ ਚੋਣਾਂ ਵਿਚ ਸੱਤ ਇੰਡੋ-ਕੈਨੇਡੀਅਨ (Seven Indo-Canadians) ਸਾਰੇ ਪੰਜਾਬੀ ਸੂਬਾਈ ਸੰਸਦ ਲਈ ਚੁਣੇ ਗਏ ਸਨ।