
MANSA,(PUNJAB TODAY NEWS CA):- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੀ ਪੋਸਟਮਾਰਟਮ ਰਿਪੋਰਟ (Postmortem Report) ਵਿੱਚ ਵੱਡਾ ਖੁਲਾਸਾ ਹੋਇਆ ਹੈ,ਪੋਸਟਮਾਰਟਮ ਰਿਪੋਰਟ ਮੁਤਾਬਕ ਮੂਸੇਵਾਲਾ ਨੂੰ ਸਿੱਧੂ ਮੂਸੇਵਾਲਾ ਦੇ ਸਰੀਰ ‘ਚ 19 ਗੋਲੀਆਂ ਲੱਗੀਆਂ ਸਨ, ਜੋ ਸਰੀਰ ਦੇ ਆਰ-ਪਾਰ ਹੋ ਗਈਆਂ ਸਨ,ਮੂਸੇਵਾਲਾ ਕਤਲਕਾਂਡ ਦੀ ਜਾਂਚ ਐੱਨ.ਆਈ.ਏ. ਜਾਂ ਸੀਬੀਆਈ (NIA Or The CBI) ਤੋਂ ਕਰਾਉਣ ਦੀ ਮੰਗ ਕੀਤੀ ਹੈ,ਰਿਪੋਰਟ ਮੁਤਾਬਕ ਹਮਲੇ ਦੇ 15 ਮਿੰਟ ਅੰਦਰ ਹੀ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ,ਨੱਕ ਵਿੱਚ ਤਰਲ ਪਦਾਰਥ/ ਖੂਨ ਭਰਨ ਕਰਕੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀਆਂ ਅੱਖਾਂ ਤੇ ਮੂੰਹ ਬੰਦ ਸੀ,ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਰਡਰ ਤੋਂ ਬਾਅਦ ਜ਼ਿਆਦਾ ਖੂਨ ਵੱਗਣ ਕਰਕੇ ਮੌਤ ਹੋਈ,ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਲੀਵਰ ਵਿੱਚ ਤੇ ਰੀੜ੍ਹ ਦੀ ਹੱਡੀ ਵਿੱਚ ਵੀ ਗੋਲੀ ਲੱਗੀ ਸੀ,ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਮਾਨਸਾ ਸਿਵਲ ਹਸਪਤਾਲ (Postmortem Mansa Civil Hospital) ਦੇ 5 ਡਾਕਟਰਾਂ ਦੇ ਪੈਨਲ ਦੀ ਨਿਗਰਾਨੀ ਹੇਠ ਹੋਇਆ