Peshawar,(Pakistan),(PUNJAB TODAY NEWS CA):- ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ (Guru Arjan Dev Ji) ਦਾ ਸ਼ਹੀਦੀ ਦਿਹਾੜਾ ਗੁਰਪਰਬ ਅੱਜ ਸਵੇਰੇ ਪਿਸ਼ਾਵਰ (Peshawar) ਦੀਆਂ ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਵੱਡੀ ਪੱਧਰ ਤੇ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ,ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ (Shahidi Gurpurab) ਨੂੰ ਮਨਾਉਂਦਿਆਂ ਗੁਰੂ ਮਾਰਗ ਅੱਗੇ ਸ੍ਰੀ ਅਖੰਡ ਪਾਠ ਸਾਹਿਬ ਜੀ (Sri Akhand Path Sahib Ji) ਦੇ ਭੋਗ ਦੀ ਅਰਦਾਸ ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ (Gurdwara Bhai Joga Singh Peshawar) ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਚਰਨਜੀਤ ਸਿੰਘ (Head Granthi Bhai Sahib Bhai Charanjit Singh) ਵੱਲੋਂ ਕੀਤੀ ਗਈ,ਸ੍ਰੀ ਅਕਾਲ ਤਖਤ ਸਾਹਿਬ ਜੀ (Sri Akal Takhat Sahib Ji) ਦੇ ਹੁਕਮ ਤੇ ਅਗਵਾਈ ਵਿਚ ਸੰਗਤਾਂ ਵੱਲੋਂ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ (Nanakshahi Calendar) ਅਨੁਸਾਰ ਗੁਰਦੁਆਰਾ ਭਾਈ ਜੋਗਾ ਸਿੰਘ ਜੀ ਪਿਸ਼ਾਵਰ ਪਾਕਿਸਤਾਨ ਵਿਖੇ ਪਰਸੋਂ ਰੋਜ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ (Sri Akhand Path Sahib Ji) ਦੇ ਭੋਗ ਅੱਜ ਸਵੇਰੇ ਪਿਸ਼ਾਵਰ ਦੀਆਂ ਵਿਸ਼ਾਲ ਸੰਗਤਾਂ ਦੀ ਹਾਜ਼ਰੀ ਵਿੱਚ ਪਾਏ ਗਏ,ਪਿਸ਼ਾਵਰ (Peshawar) ਦੀਆਂ ਸਿੱਖ ਸੰਗਤਾਂ ਹੀ ਪੂਰੇ ਪੱਖ ਸਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ (Sri Akal Takhat Sahib Ji) ਦੀ ਅਗਵਾਈ ਵਿੱਚ ਹਰ ਸਾਲ ਸ੍ਰੀ ਗੁਰੂ ਅਰਜਨ ਦੇਵ ਜੀ (Guru Arjan Dev Ji) ਦਾ ਸ਼ਹੀਦੀ ਗੁਰਪੁਰਬ (Shahidi Gurpurab) ਮਨਾਉਂਦੀਆਂ ਆ ਰਹੀਆਂ ਹਨ।