CHANDIGARH,(PUNJAB TODAY NEWS CA):- ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਣੇ ਮੋਰਚੇ ਨੇ ਪੰਥਕ ਸੋਚ ਰੱਖਣ ਵਾਲਿਆਂ ਦੀ ਮੰਗ ’ਤੇ ਸੰਗਰੂਰ ਜ਼ਿਮਨੀ ਚੋਣ (Sangrur By-Election) ’ਚ ਭਾਈ ਬਲਵੰਤ ਸਿੰਘ ਰਾਜੋਆਣਾ (Bhai Balwant Singh Rajoana) ਦੀ ਭੈਣ ਕਮਲਜੀਤ ਕੌਰ ਨੂੰ ਚੋਣ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਕੀਤਾ ਹੈ,ਭਾਈ ਬਲਵੰਤ ਸਿੰਘ ਰਾਜੋਆਣਾ (Bhai Balwant Singh Rajoana) ਦੀ ਭੈਣ ਕਮਲਦੀਪ ਕੌਰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ (Sangrur Lok Sabha By-Elections) ਲੜਨ ਲਈ ਰਾਜ਼ੀ ਹੋ ਗਏ ਹਨ,ਉਨ੍ਹਾਂ ਨੇ ਆਪਣੇ ਭਰਾ ਨਾਲ ਜੇਲ੍ਹ ਵਿੱਚ ਮੁਲਾਕਾਤ ਮਗਰੋਂ ਇਹ ਫੈਸਲਾ ਲਿਆ ਹੈ,ਪਹਿਲਾਂ ਕਮਲਦੀਪ ਕੌਰ ਨੇ ਫੇਸਬੁੱਕ (Facebook) ‘ਤੇ ਪੋਸਟ ਪਾ ਕੇ ਇਹ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ,ਭੈਣ ਕਮਲਦੀਪ ਕੌਰ ਕਿਹਾ ਕਿ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਹੀ ਇਹ ਚੋਣਾਂ ਲੜਨਗੇ,ਅਕਾਲੀ ਦਲ (Akali Dal) ਦੀ ਟਿਕਟ ‘ਤੇ ਚੋਣਾਂ ਲੜਨ ਦੀ ਅਪੀਲ ਕਰਨ ਲਈ ਪਾਰਟੀ ਦਾ ਇੱਕ ਵਫਦ ਅੱਜ ਉਨ੍ਹਾਂ ਦੇ ਘਰ ਪਹੁੰਚਿਆ ਸੀ ਤਾਂ ਕਮਲਦੀਪ ਕੌਰ ਨੇ ਕਿਹਾ ਸੀ।