Italy,(PUNJAB TODAY NEWS CA):- ਇਟਲੀ (Italy) ਵਿੱਚ ਵਰਲੱਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ (World Sikh Martyrs Military Association Italy) ਇੱਕ ਅਜਿਹੀ ਸੰਸਥਾ ਹੈ,ਜਿਹੜੀ ਕਿ ਇਟਲੀ (Italy) ਵਿੱਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ (World War II) ਦੌਰਾਨ ਸ਼ਹੀਦੀ ਹੋਏ ਸਿੱਖ ਫੌਜੀਆਂ (Sikh Soldiers) ਦੀਆਂ ਇਟਲੀ ਭਰ ਵਿੱਚ ਯਾਦਗਾਰਾਂ ਸਥਾਪਿਤ ਕਰ ਰਹੀ ਹੈ,ਵਰਲਡ ਸਿੱਖ ਸ਼ਹੀਦ ਮਿਲਟਰੀ ਐਸੋਸੀਏਸ਼ਨ ਇਟਲੀ (World Sikh Martyrs Military Association Italy) ਦੇ ਨੁਮਾਇੰਦਿਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ,ਫਰੀਊਲੀ ਡਵੀਜ਼ਨ (Freoli Division) ਦੇ ਪ੍ਰਧਾਨ ਰੋਮਾਨੋ ਰੋਸੀ (Romano Rossi) ,ਸਨ ਮਾਰਕੋ ਡਵੀਜ਼ਨ ਦੇ ਸਿਰਜੋ ਬਿਰਨਾਬੇ,ਅਲਪੀਨੀ ਫੌਜੀ ਡਵੀਜ਼ਨ ਤੋਂ ਕਾਰਲੋ,ਫਾਬੀਓ ਅਤੇ ਅਨੇਕਾਂ ਹੋਰ ਸਾਥੀ,ਆਰਗਿਲ ਸਕੌਟਿਸ਼ ਵਲੋਂ ਸਾਂਸੀਓ ਗੁਇਰੀਨੀ,ਲੂਤੀਰਾਨੋ ਦੇ ਨੁਮਾਇੰਦੇ ਜੂਸੇਪੇ,ਵਿਤੋਰੀਓ ਤੋਂ ਇਲਾਵਾ ਇਲਾਕੇ ਦੇ ਹੋਰ ਕਈ ਸ਼ਖ਼ਸੀਅਤਾਂ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।