![](https://www.punjabtodaynews.ca/wp-content/uploads/2022/10/ok-ads.jpg)
MANSA,(PUNJAB TODAY NEWS CA):- ਫਿਲਮ ਅਦਾਕਾਰ ਸੰਜੇ ਦੱਤ (Film Actor Sanjay Dutt) ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮੂਸਾ (The Village of Moses) ਪਹੁੰਚ ਗਏ ਹਨ,ਦੱਸਣਯੋਗ ਹੈ ਕਿ ਬਾਲੀਵੁੱਡ (Bollywood) ਦਾ ਪਹਿਲਾਂ ਕੋਈ ਐਕਟਰ ਹੈ,ਜੋ ਸਿੱਧੂ ਮੂਸੇਵਾਲਾ ਦੇ ਪਿੰਡ ਉਸਦੇ ਮਾਪਿਆਂ ਨਾਲ ਅਫਸੋਸ ਕਰਨ ਪਹੁੰਚਿਆ ਹੈ,ਸੰਜੇ ਦੱਤ (Sanjay Dutt) ਸਿੱਧੂ ਮੂਸੇਵਾਲਾ (Sidhu Moosewala) ਨੂੰ ਆਪਣਾ ਛੋਟਾ ਭਰਾ ਕਹਿੰਦੇ ਹੁੰਦੇ ਸਨ,ਬਾਲੀਵੁੱਡ (Bollywood) ਦੇ ਕਈ ਕਲਾਕਾਰਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਸਿੱਧੂ ਮੂਸੇਵਾਲਾ ਨੇ ‘ਸੰਜੂ’ ਗੀਤ (The Song ‘Sanju’) ਗਾਇਆ ਸੀ,ਚਰਚਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਸੰਜੇ ਦੱਤ ਮਾਨਸਾ ਪਿੰਡ ਮੂਸੇਵਾਲਾ ਪਹੁੰਚੇ ਹਨ,ਇਸ ਨਾਲ ਪਿੰਡ ਵਿੱਚ ਹਲਚਲ ਵੱਧ ਗਈ ਹੈ,ਅਦਾਕਾਰ ਨੂੰ ਕਿਸੇ ਸਮੇਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ,ਇਸ ਨੂੰ ਲੈ ਕੇ ਹਾਈ ਲੈਵਲ ਸਕਿਓਰਿਟੀ (High Level Security) ਲਗਾਈ ਗਈ ਹੈ।