PUNJAB TODAY NEWS CA:- ਕੈਨੇਡਾ (Canada) ਵਿਚ ਵਧਦੀ ਮਹਿੰਗਾਈ ਦਾ ਸੇਕ ਭਾਵੇਂ ਸਾਰੇ ਕੈਨੇਡੀਅਨਜ਼ (Canadians) ਹੀ ਮਹਿਸੂਸ ਕਰ ਰਹੇ ਹਨ,ਪਰ ਨਵੇਂ ਪ੍ਰਵਾਸੀਆਂ ਲਈ ਆਮ ਕੈਨੇਡੀਅਨਜ਼ (Ordinary Canadians) ਦੇ ਮੁਕਾਬਲੇ ਸਥਿਤੀ ਵਧੇਰੇ ਪੇਚੀਦਾ ਹੋ ਸਕਦੀ ਹੈ,ਕਿਉਂਕਿ ਉਹਨਾਂ ਵਿਚੋਂ ਜ਼ਿਆਦਾਤਰ ਆਮ ਆਬਾਦੀ ਦੇ ਮੁਕਾਬਲੇ ਘੱਟ ਤਨਖ਼ਾਹ ‘ਤੇ ਕੰਮ ਕਰ ਰਹੇ ਹੁੰਦੇ ਹਨ,ਇੱਕ ਤਾਜ਼ਾ ਸਰਵੇਖਣ ਵਿਚ ਸ਼ਾਮਲ ਹੋਣ ਵਾਲੇ ਤਕਰੀਬਨ ਇੱਕ ਚੌਥਾਈ ਕੈਨੇਡੀਅਨਜ਼ (Canadians) ਅਗਲੇ ਦੋ ਸਾਲ ਵਿਚ ਕੈਨੇਡਾ ਛੱਡ ਕੇ ਜਾਣ ਦੀ ਯੋਜਨਾ ਬਣਾ ਰਹੇ ਹਨ,ਲੈਜਰ ਨੇ ਇੰਸਟੀਟਿਊਟ ਫ਼ੌਰ ਕੈਨੇਡੀਅਨ ਸਿਟੀਜ਼ਨਸ਼ਿਪ (Institute for Canadian Citizenship) ਦੇ ਸਹਿਯੋਗ ਨਾਲ ਇਹ ਸਰਵੇਖਣ ਕੀਤਾ ਸੀ,ਫ਼੍ਰੈਂਕੋ ਰੇਓ (Franco Reo) 2017 ਵਿਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਨਿਕਰਾਗੁਆ ਤੋਂ ਨਿਊਬ੍ਰੰਜ਼ਵਿਕ (New Brunswick) ਪਹੁੰਚਿਆ ਸੀ।
ਉਸਨੇ ਕੈਨੇਡਾ ਨੂੰ ਹੀ ਆਪਣਾ ਪੱਕਾ ਟਿਕਾਣਾ ਬਣਾਉਣ ਦੀ ਸੋਚੀ ਸੀ,2018 ਵਿਚ ਯੂਨੀਵਰਸਿਟੀ ਔਫ਼ ਨਿਊਬ੍ਰੰਜ਼ਵਿਕ (University of New Brunswick) ਤੋਂ ਐਮਬੀਏ (MBA) ਕਰਨ ਤੋਂ ਬਾਅਦ ਉਸਨੂੰ ਆਡਿਟਿੰਗ (Auditing) ਦੀ ਇੱਕ ਨੌਕਰੀ ਮਿਲੀ ਜਿਸ ਵਿਚ ਉਸਨੂੰ 45,000 ਡਾਲਰ ਸਲਾਨਾ ਤਨਖ਼ਾਹ ਮਿਲਦੀ ਸੀ,ਯੂ ਐਸ ਅਤੇ ਕੈਨੇਡਾ (US and Canada) ਤੋਂ 2 ਡਿਗਰੀਆਂ ਕਰਨ ਤੋਂ ਬਾਅਦ ਵੀ ਕੰਮ ਲੱਭਣ ਵਿਚ ਮੁਸ਼ਕਲ ਅਤੇ ਪ੍ਰਤਿਭਾ ਦੀ ਤੁਲਨਾ ਵਿਚ ਘੱਟ ਤਨਖ਼ਾਹ ‘ਤੇ ਕੰਮ ਮਿਲਣ ਨੇ ਰੇਓ ਨੂੰ ਚੋਖਾ ਨਿਰਾਸ਼ ਕੀਤਾ।ਮਹਾਂਮਾਰੀ ਦੇ ਦੌਰ ਵਿਚ ਸਥਿਤੀ ਲਗਾਤਾਰ ਰੇਓ ਦੇ ਪੱਖ ਤੋਂ ਉਲਟ ਰਹੀ ਅਤੇ ਹੁਣ 33 ਸਾਲ ਦਾ ਰੇਓ ਆਪਣੀ ਪਤਨੀ ਅਤੇ ਬੇਟੇ ਨਾਲ ਵਾਪਸ ਨਿਕਰਾਗੁਆ ਚਲਾ ਗਿਆ ਹੈ।
ਕੈਨੇਡਾ (Canada) ਵਿਚ ਸਲਾਨਾ ਮਹਿੰਗਾਈ ਦਰ 6.7 ਫ਼ੀਸਦੀ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ ਜਿਸ ਕਰਕੇ ਕੁਝ ਇਮੀਗ੍ਰੈਂਟਸ (Immigrants) ਵਾਪਸ ਆਪਣੇ ਮੁਲਕਾਂ ਨੂੰ ਜਾਣ ਬਾਰੇ ਸੋਚਣ ਲਈ ਮਜਬੂਰ ਹੋ ਗਏ ਹਨ,ਫ਼ੈਡਰਲ ਸਰਕਾਰ ਪਰਵਾਸੀ (Federal Government Immigrants) ਦੇ ਮੁਲਕ ਵਿਚ ਟਿਕੇ ਰਹਿਣ ਦੇ ਅੰਕੜੇ ਇਕੱਤਰ ਨਹੀਂ ਕਰਦੀ,ਪਰ ਸਟੈਟਿਸਟਿਕਸ ਕੈਨੇਡਾ (Statistics Canada) ਦੇ ਅੰਕੜਿਆਂ ਅਨੁਸਾਰ 50 ਫ਼ੀਸਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉਹਨਾਂ ਦੀ ਪੜ੍ਹਾਈ ਖ਼ਤਮ ਹੋਣ ਤੋਂ ਇੱਕ ਸਾਲ ਬਾਅਦ ਦੇ ਟੈਕਸ ਰਿਕਾਰਡ ਮੌਜੂਦ ਨਹੀਂ,ਜਿਸ ਦਾ ਇਹ ਮਤਲਬ ਵੀ ਹੋ ਸਕਦਾ ਹੈ ਕਿ ਉਹ ਕੈਨੇਡਾ (Canada) ਛੱਡਕੇ ਜਾ ਚੁੱਕੇ ਹਨ,ਸਰਵੇਖਣ ਅਨੁਸਾਰ 23 ਫ਼ੀਸਦੀ ਕੈਨੇਡੀਅਨਜ਼ (Canadians) ਅਗਲੇ ਦੋ ਸਾਲ ਵਿਚ ਕੈਨੇਡਾ ਛੱਡ ਕੇ ਜਾਣ ਦੀ ਯੋਜਨਾ ਬਣਾ ਰਹੇ ਹਨ,35 ਸਾਲ ਤੋਂ ਘੱਟ ਉਮਰ ਦੇ ਨਵੇਂ ਕੈਨੇਡੀਅਨਜ਼ (New Canadians) ਵਿਚ ਇਹ ਗਿਣਤੀ 30 ਫ਼ੀਸਦੀ ਹੈ।
ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਪਿਛਲੇ ਸਾਲਾਂ ਦੌਰਾਨ ਕੈਨੇਡਾ ਤੋਂ ਮੁੜਨ ਦੀ ਯੋਜਨਾ ਕਿਸ ਤਰ੍ਹਾਂ ਦੀ ਸੀ,ਉਕਤ ਸਰਵੇਖਣ 24 ਤੋਂ 28 ਫ਼ਰਵਰੀ ਦੇ ਦਰਮਿਆਨ ਕਰਵਾਇਆ ਗਿਆ ਸੀ ਅਤੇ ਇਸ ਵਿਚ 20 13 ਲੋਕਾਂ ਨੇ ਸ਼ਮੂਲੀਅਤ ਕੀਤੀ ਸੀ,ਰੇਓ ਨਿਕਰਾਗੁਆ ਦੀ ਰਾਜਧਾਨੀ ਮਨਾਗੁਆ (Managua,The Capital of Rio Nicaragua) ਵਿਚ ਆਪਣੇ ਪਰਿਵਾਰ ਨਾਲ ਸੈਟਲ ਹੋ ਗਿਆ ਹੈ,ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕੈਨੇਡਾ (Canada) ਦੇ ਮੁਕਾਬਲੇ ਕਿਤੇ ਘੱਟ ਵਿੱਤੀ ਦਬਾਅ ਮਹਿਸੂਸ ਕਰ ਰਹੇ ਹਨ ਅਤੇ ਮੁਕਾਬਲਤਨ ਇੱਕ ਬਿਹਤਰ ਜੀਵਨ ਬਤੀਤ ਕਰ ਰਹੇ ਹਨ।