CHANDIGARH,(PUNJAB TODAY NEWS CA):- ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ਵਿਚ ਮਾਫੀਆ ਰਾਜ ਨੂੰ ਖਤਮ ਕਰਨ ਦਾ ਵਾਅਦਾ ਵੀ ਲੋਕਾਂ ਨਾਲ ਕੀਤਾ ਗਿਆ ਸੀ,ਇਸੇ ਤਹਿਤ ਐਕਸ਼ਨ ਲੈਂਦਿਆਂ CM ਭਗਵੰਤ ਮਾਨ (CM Bhagwant Mann) ਨੇ ਵੱਡਾ ਬਿਆਨ ਦਿੱਤਾ ਹੈ,CM ਮਾਨ (CM MANN) ਨੇ ਟਵੀਟ (Tweet) ਕਰਦਿਆਂ ਕਿਹਾ ਕਿ ‘ਹੁਣ ਰਸੂਖਦਾਰ ਤੇ ਰਾਜਨੀਤਕ ਲੋਕਾਂ ਦੇ ਰਿਸ਼ਤੇਦਾਰ ਜੋ ਕਿ ਜਾਅਲੀ ਡਿਗਰੀਆਂ (Fake Degrees) ਨਾਲ ਸਰਕਾਰੀ ਨੌਕਰੀਆਂ (Government Jobs) ਲੈ ਕੇ ਬੈਠੇ ਨੇ,ਹੁਣ ਉਨ੍ਹਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ (People’s Taxes) ਦੇ ਇੱਕ-ਇੱਕ ਪੈਸੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ,’ਬਹੁਤ ਸਾਰੇ ਵਾਅਦੇ ਪੰਜਾਬ (Punjab) ਦੇ ਲੋਕਾਂ ਨਾਲ ਕੀਤੇ ਗਏ ਸਨ,ਜਿਨ੍ਹਾਂ ਨੂੰ ਹੌਲੀ-ਹੌਲੀ ਮੁੱਖ ਮੰਤਰੀ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ ਤੇ ਲੋਕ ਪੱਖੀ ਫੈਸਲੇ ਲਏ ਜਾ ਰਹੇ ਹਨ।
ਪਿਛਲੇ ਦਿਨੀਂ ਪੰਜਾਬ ਸਰਕਾਰ (Government of Punjab) ਵੱਲੋਂ ਨਵੀਂ ਐਕਸਾਈਜ਼ ਪਾਲਿਸੀ (New Excise Policy) ਜਾਰੀ ਕੀਤੀ ਹੈ,ਜਿਹੜੀ ਕਿ ਮਾਫੀਏ ਅਧੀਨ ਸੀ ਜਿਸ ਨੂੰ ਹੁਣ ਮਾਫੀਆ ਮੁਕਤ ਕੀਤਾ ਗਿਆ ਹੈ,ਪੰਜਾਬ ਸਰਕਾਰ (Government of Punjab) ਦੇ ਇਸ ਉਦਮ ਨਾਲ ਹੁਣ ਸੂਬੇ ਨੂੰ 40 ਫੀਸਦੀ ਵੱਧ ਆਦਮਨ ਹੋਵੇਗੀ,15 ਜੂਨ ਤੋਂ ਪੰਜਾਬ (Punjab) ਤੋਂ ਦਿੱਲੀ ਏਅਰਪੋਰਟ ਤੇ ਦਿੱਲੀ ਏਅਰਪੋਰਟ (Delhi Airport) ਤੋਂ ਪੰਜਾਬ ਲਈ ਵਾਲਵੋ ਬੱਸਾਂ (Volvo Bus) ਸ਼ੁਰੂ ਹੋਣ ਜਾ ਰਹੀਆਂ ਹਨ ਤੇ ਇਨ੍ਹਾਂ ਬੱਸਾਂ ਦਾ ਕਿਰਾਇਆ ਉਹ ਪ੍ਰਾਈਵੇਟ ਵਾਲਵੋ ਬੱਸ (Private Volvo Bus) ਨਾਲੋਂ ਅੱਧੇ ਨਾਲੋਂ ਵੀ ਘੱਟ ਹੈ ਤੇ ਸਹੂਲਤਾਂ ਵਾਧੂ ਹਨ।