CHANDIGARH,(PUNJAB TODAY NEWS CA):- ਪੰਜਾਬ ਵੱਚ ਝੋਨੇ (Paddy) ਦੀ ਲੁਆਈ ਭਲਕੇ 14 ਜੂਨ ਤੋਂ ਸ਼ੁਰੂ ਹੋ ਰਹੀ ਹੈ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵਾਲੀ ਆਪ ਸਰਕਾਰ ਝੋਨੇ ਦੀ ਲੁਆਈ ਲਈ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਏਗੀ,ਕਿਸਾਨ ਪੜਾਅਵਾਰ 14 ਜੂਨ ਤੇ 17 ਜੂਨ ਨੂੰ ਪੜਾਅ ਦਾਰ ਝੋਨੇ (Paddy) ਦੀ ਲੁਆਈ ਕਰਨਗੇ,ਪਹਿਲਾਂ ਸਰਕਾਰ ਨੇ 18 ਜੂਨ ਨੂੰ ਕਿਸਾਨਾਂ ਨੂੰ ਝੋਨਾ (Paddy) ਲਾਉਣ ਲਈ ਕਿਹਾ ਸੀ,ਪੰਜਾਬ ਨੂੰ ਚਾਰ ਦੀ ਥਾਂ ਦੋ ਜ਼ੋਨਾਂ ’ਚ ਵੰਡਿਆ ਜਾਵੇਗਾ,ਪਹਿਲੇ ਜ਼ੋਨ ’ਚ 14 ਤੇ ਦੂਜੇ ’ਚ 17 ਜੂਨ ਤੋਂ ਝੋਨੇ (Paddy) ਦੀ ਕਾਸ਼ਤ ਕੀਤੀ ਜਾ ਸਕੇਗੀ।
ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਇਸ ਦੌਰਾਨ ਕਿਸਾਨਾਂ ਨੂੰ ਪਾਣੀ ਤੇ ਧਰਨੀ ਬਚਾਉਣ ਦੀ ਅਪੀਲ ਕਦਿਆਂ ਕਿਹਾ ਕਿ ਪਾਣੀ ਦਾ ਡਿੱਗਦਾ ਪੱਧਰ ਭਵਿੱਖ ਲਈ ਵੱਡਾ ਖ਼ਤਰਾ ਹੈ,ਇਸ ਲਈ ਕਿਸਾਨ ਵੀਰੋ ਪਾਣੀ ਦੀ ਵਰਤੋਂ ਲੋੜ ਅਨੁਸਾਰ ਕਰੋ.. ਸੁਚੇਤ ਹੋਈਏ।