spot_img
Thursday, March 28, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਗਲੇ ਸਾਲ ਦੇ ਅੰਤ ਤੱਕ 15 ਫੀ...

ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਗਲੇ ਸਾਲ ਦੇ ਅੰਤ ਤੱਕ 15 ਫੀ ਸਦੀ ਘਟਣ ਦੀ ਸੰਭਾਵਨਾ ਹੈ

PUNJAB TODAY NEWS CA:-

OTTAWA,(PUNJAB TODAY NEWS CA):- ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਗਲੇ ਸਾਲ ਦੇ ਅੰਤ ਤੱਕ 15 ਫੀ ਸਦੀ ਘਟਣ ਦੀ ਸੰਭਾਵਨਾ ਹੈ,ਇਹ ਖੁਲਾਸਾ ਇੱਕ ਨਵੀਂ ਰਿਪੋਰਟ ਵਿੱਚ ਹੋਇਆ,ਦਸੰਬਰ 2023 ਤੱਕ ਘਰਾਂ ਦੀ ਔਸਤ ਕੀਮਤ ਡਿੱਗ ਕੇ 675,000 ਡਾਲਰ ਰਹਿ ਜਾਵੇਗੀ,ਕੈਨੇਡਾ (Canada) ਵਿੱਚ ਘਰਾਂ ਦੀ ਔਸਤ ਕੀਮਤ ਫਰਵਰੀ 2022 ਵਿੱਚ 790,000 ਡਾਲਰ ਤੱਕ ਅੱਪੜ ਗਈ ਸੀ,ਦੋ ਸਾਲਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 50 ਫੀ ਸਦੀ ਵਾਧਾ ਦਰਜ ਕੀਤਾ ਗਿਆ,ਡੇਸਜਾਰਡਿਨਜ਼ (Desjardins) ਨੇ ਦੱਸਿਆ ਕਿ ਮਹੀਨਾ ਦਰ ਮਹੀਨਾ ਦੇ ਹਿਸਾਬ ਨਾਲ ਮਾਰਚ ਵਿੱਚ ਕੈਨੇਡਾ (Canada) ਵਿੱਚ ਘਰਾਂ ਦੀ ਕੀਮਤ 2·6 ਫੀ ਸਦੀ ਘਟੀ ਤੇ ਅਪਰੈਲ ਵਿੱਚ ਇਸ ਵਿੱਚ 3·8 ਫੀ ਸਦੀ ਗਿਰਾਵਟ ਦਰਜ ਕੀਤੀ ਗਈ,ਗਿਰਾਵਟ ਦੇ ਬਾਵਜੂਦ ਡੈਸਜਾਰਡਿਨਜ਼ (Desjardins) ਨੇ ਪਾਇਆ ਕਿ 675,000 ਡਾਲਰ ਅਜੇ ਵੀ ਦਸੰਬਰ 2019 ਦੇ ਮੁਕਾਬਲੇ 30 ਫੀ ਸਦੀ ਵੱਧ ਹੈ,ਉਸ ਸਮੇਂ ਕੈਨੇਡਾ (Canada) ਵਿੱਚ ਘਰਾਂ ਦੀ ਔਸਤ ਕੀਮਤ 530,000 ਡਾਲਰ ਸੀ,ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਬੈਂਕ ਆਫ ਕੈਨੇਡਾ (Bank of Canada) ਵੱਲੋਂ ਵਿਆਜ਼ ਦਰਾਂ ਵਿੱਚ ਕੀਤੇ ਗਏ ਵਾਧੇ ਤੋਂ ਬਾਅਦ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments