CHANDIGARH,(PUNJAB TODAY NEWS CA):- CM ਭਗਵੰਤ ਮਾਨ (CM Bhagwant Mann) ਦੀ ਸਰਕਾਰ ਨੇ ਮੰਗਲਵਾਰ ਨੂੰ ਇੱਕ ਹੋਰ ਵੱਡਾ ਫ਼ੈਸਲਾ ਲੈਂਦੇ ਹੋਏ ਪੰਜਾਬ ਵਿੱਚ ਲਰਨਿੰਗ ਲਾਈਸੈਂਸ (Learning License) ਦੀ ਆਨਲਾਈਨ (Online) ਸਹੂਲਤ ਦੀ ਸ਼ੁਰੁਆਤ ਕੀਤੀ ਹੈ,ਇਸ ਬਾਰੇ CM ਭਗਵੰਤ ਮਾਨ ਨੇ ਆਪਣੇ ਟਵਿੱਟਰ (Twitter) ‘ਤੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ।
CM ਭਗਵੰਤ ਮਾਨ (CM Bhagwant Mann) ਨੇ ਟਵੀਟ ਕਰਦਿਆਂ ਲਿਖਿਆ,”ਸਾਰੇ ਪੰਜਾਬੀਆਂ ਨੂੰ ਵਧਾਈਆਂ ! ਅੱਜ ਤੁਹਾਡੀ ਸਰਕਾਰ ਨੇ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਇੱਕ ਹੋਰ ਕਦਮ ਚੁੱਕਦੇ ਹੋਏ ਲਰਨਿੰਗ ਲਾਈਸੈਂਸ (Learning License) ਦੀ ਆਨਲਾਈਨ (Online) ਸਹੂਲਤ ਸ਼ੁਰੂ ਕੀਤੀ ਹੈ,ਇਹ ਨਾ ਸਿਰਫ਼ E-Governance ਵੱਲ ਵੱਡਾ ਕਦਮ ਹੈ,ਸਗੋਂ ਇਸ ਨਾਲ ਤੁਹਾਡਾ ਸਮਾਂ ਬਚੇਗਾ,ਤੁਸੀਂ RTA ਦੀਆਂ ਲਾਈਨਾਂ ਤੋਂ ਬਚੋਗ ਤੇ ਇਸ ਨਾਲ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ।”