CHANDIGARH,(PUNJAB TODAY NEWS CA):- ਮਾਨ ਸਰਕਾਰ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ (Illegal Mining) ਖਿਲਾਫ ਸਖਤੀ ਵਧਾਉਣ ਜਾ ਰਹੀ ਹੈ,ਨਵੀਂ ਨੀਤੀ ਦਾ ਡਰਾਫਟ ਲਗਭਗ ਤਿਆਰ ਹੈ,ਜੁਲਾਈ ਵਿੱਚ ਲਾਗੂ ਹੋਣ ਵਾਲੀ ਨਵੀਂ ਨੀਤੀ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਗੈਰ-ਕਾਨੂੰਨੀ ਮਾਈਨਿੰਗ (Illegal Mining) ਵਿੱਚ ਫੜੇ ਗਏ ਵਾਹਨਾਂ ਨੂੰ ਘੱਟੋ-ਘੱਟ 6 ਮਹੀਨਿਆਂ ਤੱਕ ਜ਼ਬਤ ਕੀਤਾ ਜਾਵੇ,ਮਾਈਨਿੰਗ (Mining) ਲਈ ਵਰਤੇ ਜਾਣ ਵਾਲੇ ਵਾਹਨਾਂ ਦਾ ਰੰਗ ਤੈਅ ਕੀਤਾ ਜਾਵੇਗਾ।
ਤਾਂ ਜੋ ਉਨ੍ਹਾਂ ਨੂੰ ਦੂਰੋਂ ਹੀ ਪਛਾਣਿਆ ਜਾ ਸਕੇ,ਵਿਸ਼ੇਸ਼ ਚਿਪ ਲੱਗੇ ਵਾਹਨਾਂ ਨੂੰ ਜੀਪੀਐਸ (GPS) ਰਾਹੀਂ ਟਰੈਕ ਕੀਤਾ ਜਾਵੇਗਾ,ਮਾਨ ਸਰਕਾਰ ਵੱਲੋਂ ਮਾਈਨਿੰਗ ਵਿਭਾਗ (Department of Mining) ਵਿੱਚ ਮੁਲਾਜ਼ਮਾਂ ਦਾ ਮਨੋਬਲ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ,ਡਾਇਰੈਕਟੋਰੇਟ ਜਨਰਲ ਦੇ ਮੁਖੀ ADGP ਆਰ.ਐਨ ਢੋਕੇ (RN Dhoke) ਹਨ,ਨਾਜਾਇਜ਼ ਮਾਈਨਿੰਗ (Illegal Mining) ਨੂੰ ਰੋਕਣ ਲਈ 500 ਤੋਂ ਵੱਧ ਪੁਲਿਸ ਅਤੇ ਹੋਰ ਵਿਭਾਗਾਂ ਨੂੰ ਡੈਪੂਟੇਸ਼ਨ (Deputation) ਜਾਂ ਪੱਕੇ ਤੌਰ ’ਤੇ ਅਟੈਚ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ।