Ottawa,(PUNJAB TODAY NEWS CA):- ਆਨਲਾਈਨ (Online) ਕੀਤੇ ਗਏ ਸਰਵੇਖਣ ਵਿੱਚ 1528 ਲੋਕਾਂ ਦੇ ਕੰਪਿਊਟਰ ਅਧਾਰਤ ਵੈੱਬ ਇੰਟਰਵਿਊਇੰਗ ਤਕਨਾਲੋਜੀ (Computer Based Web Interviewing Technology) ਨਾਲ ਇੰਟਰਵਿਊ ਲੈਣ ਤੋਂ ਬਾਅਦ ਇਹ ਅੰਕੜੇ ਸਾਹਮਣੇ ਆਏ,ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲ ਤੇ ਐਨਡੀਪੀ ਵੋਟਰਾਂ (Liberal And NDP Voters) ਦਾ ਮੰਨਣਾ ਹੈ ਕਿ ਫੈਡਰਲ ਕੰਜ਼ਰਵੇਟਿਵ ਪਾਰਟੀ (Federal Conservative Party) ਲਈ ਜੀਨ ਚਾਰੈਸਟ ਜਾਂ ਪੈਟ੍ਰਿਕ ਬ੍ਰਾਊਨ (Jean Charest Or Patrick Brown) ਵਧੇਰੇ ਵਧੀਆ ਆਗੂ ਬਣ ਸਕਦੇ ਹਨ।
ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਟੋਰੀ ਲੀਡਰਜ਼ ਵਿੱਚੋਂ 44 ਫੀ ਸਦੀ ਨੇ ਆਖਿਆ ਕਿ ਪਿਏਰ ਪੌਲੀਏਵਰ (Pierre Polyaver) ਵਧੀਆ ਆਗੂ ਬਣ ਸਕਦੇ ਹਨ,ਚਾਰੈਸਟ ਤੇ ਕਿਊਬਿਕ (Charest And Quebec) ਦੇ ਸਾਬਕਾ ਪ੍ਰੀਮੀਅਰ 14 ਫੀ ਸਦੀ ਵੋਟਾਂ ਹੀ ਹਾਸਲ ਕਰ ਸਕੇ,ਲੈਜਰ ਦੇ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਕ੍ਰਿਸਚੀਅਨ ਬੌਰਕ (Executive Vice President Christian Bork) ਦਾ ਕਹਿਣਾ ਹੈ।
ਬਿਹਤਰੀਨ ਕੰਜ਼ਰਵੇਟਿਵ ਆਗੂ ਚੁਣੇ ਜਾਣ ਲਈ ਪੁੱਛੇ ਸਵਾਲ ਦੇ ਜਵਾਬ ਵਿੱਚ 58 ਫੀ ਸਦੀ ਸਰਵੇਖਣਕਾਰੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਤੇ ਜਾਂ ਫਿਰ ਉੱਪਰ ਦਿੱਤੇ ਜਵਾਬਾਂ ਵਿੱਚੋਂ ਕੋਈ ਨਹੀਂ,ਜਦੋਂ ਕੰਜ਼ਰਵੇਟਿਵ ਵੋਟਰਾਂ (Conservative Voters) ਤੋਂ ਇਹੋ ਸਵਾਲ ਪੁੱਛਿਆ ਗਿਆ ਤਾਂ 23 ਫੀ ਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਤੇ 8 ਫੀ ਸਦੀ ਨੇ ਆਖਿਆ ਕਿ ਉੱਪਰ ਦਿੱਤੇ ਜਵਾਬਾਂ ਵਿੱਚੋਂ ਕੋਈ ਵੀ ਨਹੀਂ।