spot_img
Tuesday, April 23, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂCanada News: ਨਵੇਂ ਵਿਵਾਦ 'ਚ ਘਿਰੇ ਸਾਬਕਾ ਲਿਬਰਲ ਸੰਸਦ ਮੈਂਬਰ ਰਾਜ ਗਰੇਵਾਲ

Canada News: ਨਵੇਂ ਵਿਵਾਦ ‘ਚ ਘਿਰੇ ਸਾਬਕਾ ਲਿਬਰਲ ਸੰਸਦ ਮੈਂਬਰ ਰਾਜ ਗਰੇਵਾਲ

PUNJAB TODAY NEWS CA:-

TORONTO,(PUNJAB TODAY NEWS CA):- 36 ਸਾਲਾ ਗਰੇਵਾਲ ਨੇ ਪੀ.ਐੱਮ. ਜਸਟਿਨ ਟਰੂਡੋ (PM Justin Trudeau) ਦੀ 2018 ਦੀ ਭਾਰਤ ਯਾਤਰਾ ਦੌਰਾਨ ਲੋਕਾਂ ਨੂੰ ਪਾਰਟੀਆਂ ਵਿਚ ਬੁਲਾਉਣ ਅਤੇ ਉਹਨਾਂ ਦੀ ਇਮੀਗ੍ਰੇਸ਼ਨ ਫਾਈਲਾਂ (Immigration Files) ‘ ਤੇ ਕੰਮ ਕਰਾਉਣ ਲਈ ਪੈਸੇ ਲਏ,ਜੋ ਕਿ ਕੈਨੇਡਾ (Canada) ਵਿਚ ਇਕ ਗੰਭੀਰ ਅਪਰਾਧ ਹੈ,ਕੈਨੇਡਾ (Canada) ਦੇ ਸਾਬਕਾ ਲਿਬਰਲ ਸੰਸਦ ਮੈਂਬਰ ਰਾਜ ਗਰੇਵਾਲ (Former Liberal MP Raj Grewal) ਹੁਣ ਇਕ ਹੋਰ ਵਿਵਾਦ ਵਿਚ ਘਿਰ ਗਏ ਹਨ,ਰਾਜ ਗਰੇਵਾਲ (Raj Grewal) ਵੱਲੋਂ ਕਰੀਬ 100 ਮਹਿਮਾਨਾਂ ਦੀ ਸੂਚੀ ਭੇਜੀ ਗਈ ਸੀ,ਜਿਸ ਨੂੰ ਬਾਅਦ ਵਿਚ ਬਹੁਤ ਛੋਟਾ ਕਰ ਦਿੱਤਾ ਸੀ। 

ਇਨ੍ਹਾਂ ਹੀ ਨਹੀਂ ਰਾਜ ਗਰੇਵਾਲ (Raj Grewal) ‘ਤੇ ਇਸ ਸਮੇਂ ਆਪਣੇ ਦੋਸਤਾਂ ਅਤੇ ਕੁਝ ਹੋਰ ਲੋਕਾਂ ਤੋਂ ਲੱਖਾਂ ਡਾਲਰ ਲੈ ਕੇ ਜੂਏ ਵਿਚ ਹਾਰਨ,ਧੋਖਾਧੜੀ ਦੇ ਕੇਸ ਚੱਲ ਰਹੇ ਹਨ,ਉਹਨਾਂ ‘ਤੇ ਕਰੀਬ 12 ਲੱਖ ਡਾਲਰ (6 ਕਰੋੜ ਰੁਪਏ) ਦਾ ਕਰਜ਼ ਹੈ,ਜਿਸ ਦਾ ਭੁਗਤਾਨ ਨਾ ਕਰ ਸਕਣ ਕਰ ਕੇ ਉਹ ਕਈ ਲੋਕਾਂ ਨਾਲ ਲੜਾਈ ਵੀ ਕਰ ਚੁੱਕੇ ਹਨ,ਰਾਜ ਗਰੇਵਾਲ (Raj Grewal) ਨੇ ਆਪਣੇ ਸਿਆਸੀ ਦਫ਼ਤਰ ਦੀ ਵਰਤੋਂ ਕਰਦਿਆਂ ਕਰਜ਼ਾ ਲੈਣ ਲਈ ਝੂਠ ਬੋਲਿਆ ਅਤੇ ਆਪਣੇ ਦਫ਼ਤਰ ਦੀ ਵਰਤੋਂ ਨਿੱਜੀ ਲਾਭ ਲਈ ਕਰਜ਼ੇ ਲੈਣ ਲਈ ਕੀਤੀ। 

ਉੱਧਰ ਗਰੇਵਾਲ ਨੇ ਕਿਸੇ ਵੀ ਅਪਰਾਧਿਕ ਗ਼ਲਤ ਕੰਮ ਤੋਂ ਇਨਕਾਰ ਕੀਤਾ ਹੈ,2018 ਵਿਚ ਰਾਜ ਗਰੇਵਾਲ (Raj Grewal) ਨੇ ਕਿਹਾ ਕਿ ਉਸ ਨੇ ਜੂਏ ਦੀ ਲੱਤ ਛੱਡਣ ਲਈ ਸਿਰਫ਼ ਦੋਸਤਾਂ ਅਤੇ ਪਰਿਵਾਰ ਤੋਂ ਕਰਜ਼ਾ ਲਿਆ ਸੀ ਅਤੇ ਇਹ ਸਭ ਵਾਪਸ ਕਰ ਦਿੱਤਾ ਸੀ,ਕਰਾਊਨ ਦਾ ਇਲਜ਼ਾਮ ਹੈ ਕਿ ਰਾਜ ਗਰੇਵਾਲ (Raj Grewal) ਨੇ ਭਾਰਤ ਯਾਤਰਾ ਤੱਕ ਪਹੁੰਚ ਪ੍ਰਾਪਤ ਕਰਨ ਦੇ ਬਦਲੇ ਜਾਂ ਇਮੀਗ੍ਰੇਸ਼ਨ ਫਾਈਲਾਂ (Immigration Files) ‘ਤੇ ਕੰਮ ਕਰਨ ਲਈ ਲੋਕਾਂ ਤੋਂ ਲੋਨ ਮੰਗਿਆ ਸੀ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments