Wednesday, March 29, 2023
spot_imgspot_imgspot_imgspot_img
Homeਪੰਜਾਬਲੁਧਿਆਣਾ ਰੇਲਵੇ ਸਟੇਸ਼ਨ ਬੰਦ,ਰੇਲਵੇ ਸਟੇਸ਼ਨ ਦੇ ਬੰਦ ਹੋਣ ਨਾਲ ਸ਼ਤਾਬਦੀ ਸਮੇਤ 17...

ਲੁਧਿਆਣਾ ਰੇਲਵੇ ਸਟੇਸ਼ਨ ਬੰਦ,ਰੇਲਵੇ ਸਟੇਸ਼ਨ ਦੇ ਬੰਦ ਹੋਣ ਨਾਲ ਸ਼ਤਾਬਦੀ ਸਮੇਤ 17 ਟ੍ਰੇਨਾਂ ਨੂੰ ਰੱਦ ਕਰਨਾ ਪਿਆ

PUNJAB TODAY NEWS CA:-

Ludhiana,(PUNJAB TODAY NEWS CA):- ਲੁਧਿਆਣਾ ਵਿੱਖੇ ਨੌਜਵਾਨਾਂ ਦਾ ਇੱਕ ਵੱਡਾ ਜਮਾਵੜਾ ਜਗਰਾਉਂ ਪੁਲ ਰਾਹੀਂ ਜਿਵੇਂ ਹੀ ਰੇਲਵੇ ਸਟੇਸ਼ਨ (Railway Station) ਪੁੱਜਿਆ ਤਾਂ ਸੀਆਰਪੀਐਫ (CRPF) ਨੇ ਲੁਧਿਆਣਾ ਰੇਲਵੇ ਸਟੇਸ਼ਨ (Ludhiana Railway Station) ਬੰਦ ਕਰ ਦਿੱਤਾ ਹੈ,ਰੇਲਵੇ ਸਟੇਸ਼ਨ ਦੇ ਬੰਦ ਹੋਣ ਨਾਲ ਸ਼ਤਾਬਦੀ ਸਮੇਤ 17 ਟ੍ਰੇਨਾਂ ਨੂੰ ਰੱਦ ਕਰਨਾ ਪਿਆ,ਰੇਲਵੇ ਸਟੇਸ਼ਨ (Railway Station) ਨੂੰ ਬੰਦ ਕਰਨ ਦਾ ਹੁਕਮ ਉਦੋਂ ਆਇਆ ਜਦੋਂ ਨੌਜਵਾਨਾਂ ਨੇ ਜਗਰਾਉਂ ਪੁਲ (Jagraon Bridge) ’ਤੇ ਪਹਿਲਾਂ ਪੁਲਿਸ ਦੀ ਪਾਇਲਟ ਜਿਪਸੀ (Police Pilot Gypsy) ਦੀ ਭੰਨਤੋੜ ਕੀਤੀ।

ਅਤੇ ਰੇਲਵੇ ਸਟੇਸ਼ਨ (Railway Station) ਪੁੱਜ ਕੇ ਪਲੇਟਫਾਰਮ ਨੰਬਰ ਇੱਕ ਦੇ ਵੱਖ-ਵੱਖ ਦਫ਼ਤਰਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ,ਟ੍ਰੈਕ ‘ਚ ਰੁਕਾਵਟ ਪਾਉਣ ਲਈ ਟ੍ਰੈਕ ‘ਤੇ ਪੱਥਰ ਵੀ ਸੁੱਟੇ ਗਏ ਅਤੇ ਦੁਖਨਿਵਾਰਨ ਸਾਹਿਬ ਗੁਰਦੁਆਰੇ (Dukhniwaran Sahib Gurdwara) ਵੱਲ ਨੂੰ ਟ੍ਰੈਕ ‘ਤੇ ਭੱਜਦਿਆਂ ਉੱਥੋਂ ਦੀ ਫਰਾਰ ਹੋ ਗਏ,ਇਸ ਦੌਰਾਨ ਰੇਲਵੇ ਦੇ ਮੁਲਾਜ਼ਮਾਂ ਨੂੰ ਕਾਫੀ ਸੱਟਾਂ ਲੱਗੀਆਂ,ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ (Civil Hospital) ਦਾਖ਼ਲ ਕਰਵਾਇਆ ਗਿਆ ਹੈ,ਜਿੱਥੇ ਜਲੰਧਰ ‘ਚ ਨੌਜਵਾਨਾਂ ਵੱਲੋਂ ਪੀਏਪੀ ਚੌਂਕ ਜਾਮ (PAP Chowk Jam) ਕਰ ਦਿੱਤਾ ਗਿਆ,ਉੱਥੇ ਹੀ ਲੁਧਿਆਣਾ ਰੇਲਵੇ ਸਟੇਸ਼ਨ (Ludhiana Railway Station) ‘ਤੇ ਵੀ ਨੌਜਵਾਨਾਂ ਨੇ ਖੂਬ ਹੰਗਾਮਾ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular