Goindwal Sahib,(PUNJAB TODAY NEWS CA):- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਰੇਕੀ ਦੇ ਲੇਖ ਵਿਚ ਗ੍ਰਿਫ਼ਤਾਰ ਕੇਕੜਾ ਨਾਮਕ ਗੈਂਗਸਟਰ (A Gangster Named Crab) ਦੀ ਗੋਇੰਦਵਾਲ ਸਾਹਿਬ (Goindwal Sahib) ਦੀ ਕੇਂਦਰੀ ਜੇਲ੍ਹ ਵਿਚ ਬੁਰੀ ਤਰ੍ਹਾਂ ਕੁਟਾਪੇ ਦੀ ਖ਼ਬਰ ਸਾਹਮਣੇ ਆਈ ਹੈ,ਘਟਨਾਕ੍ਰਮ ਸ਼ਨਿਚਰਵਾਰ ਦੇਰ ਸ਼ਾਮ ਦਾ ਦੱਸਿਆ ਜਾ ਰਿਹਾ ਹੈ,ਇਹ ਵੀ ਦੱਸਿਆ ਜਾ ਰਿਹਾ ਕਿ ਇਸ ਘਟਨਾ ਬਾਰ ਜਾਣਕੇ ਜੇਲ੍ਹ ਪ੍ਰਸ਼ਾਸਨ ਵਿੱਚ ਵੀ ਹੜਕੰਪ ਮਚ ਚੁੱਕਿਆ ਅਤੇ ਵਿਭਾਗ ਦੇ ਉੱਚ-ਅਧਿਕਾਰੀਆਂ ਵੱਲੋਂ ਜੇਲ੍ਹ ਦਾ ਦੌਰਾ ਕੀਤਾ ਰਿਹਾ ਹੈ।

ਦੱਸਿਆ ਜਾ ਰਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਕੇਕੜਾ ਸਣੇ ਮੂਸੇਵਾਲਾ ਕਤਲਕਾਂਡ (Moosewala Massacre) ‘ਚ ਹੋਰ ਕਥਿਤ ਦੋਸ਼ੀਆਂ ਦੀ ਸੁਰੱਖਿਆ ਵਧਾ ਦਿੱਤੀ ਹੈ,ਸੂਤਰਾਂ ਮੁਤਾਬਿਕ ਇਸ ਬਾਰੇ ਸਾਰੀ ਜਾਣਕਾਰੀ ਐਸਐਸਪੀ ਤਰਨਤਾਰਨ (SSP Tarn Taran) ਦੇ ਪਾਸ ਪਹੁੰਚ ਚੁੱਕੀ ਹੈ,ਜਿਸਤੋਂ ਬਾਅਦ ਉਨ੍ਹਾਂ ਸਾਰੇ ਮਾਮਲੇ ਦੀ ਜਾਂਚ ਦਾ ਆਦੇਸ਼ ਜਾਰੀ ਕਰ ਦਿੱਤਾ ਹੈ।