Brampton,(PUNJAB TODAY NEWS CA):- ਬਰੈਂਪਟਨ (Brampton) ਵਿੱਚ ਸਵੇਰ ਵੇਲੇ ਵਾਪਰੀ ਸੂ਼ਟਿੰਗ ਦੀ ਘਟਨਾ ਵਿੱਚ ਦੋ ਵਿਅਕਤੀ ਮਾਰੇ ਗਏ,ਪੀਲ ਰੀਜਨਲ ਪੁਲਿਸ (Peel Regional Police) ਦਾ ਕਹਿਣਾ ਹੈ ਕਿ ਉੁਨ੍ਹਾਂ ਨੂੰ 911 ਉੱਤੇ ਤੜ੍ਹਕੇ 2:00 ਵਜੇ ਕੁਈਨ ਸਟਰੀਟ ਈਸਟ ਤੇ ਏਅਰਪੋਰਟ ਰੋਡ (Airport Road On Queen Street East) ਇਲਾਕੇ ਵਿੱਚ ਗੇਟਵੇਅ ਬੋਲੇਵਾਰਡ (Gateway Boulevard) ਉੱਤੇ ਚਾਂਦਨੀ ਕਨਵੈਂਸ਼ਨ ਸੈਂਟਰ (Moonlight Convention Center) ਉੱਤੇ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ,ਮੌਕੇ ਉੱਤੇ ਪਹੁੰਚੀ ਪੁਲਿਸ (Police) ਨੂੰ ਗੋਲੀਆਂ ਲੱਗਣ ਕਾਰਨ ਦੋ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲੇ।
ਪੈਰਾਮੈਡਿਕਸ (Paramedics) ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਹੀ ਇੱਕ ਵਿਅਕਤੀ ਨੂੰ ਮੌਕੇ ਉੱਤੇ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਦੂਜੇ ਨੂੰ ਟਰੌਮਾ ਸੈਂਟਰ (Trauma Center) ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਹ ਦਮ ਤੋੜ ਗਿਆ,ਹੋਮੀਸਾਈਡ ਯੂਨਿਟ (Homicide Unit) ਵੱਲੋਂ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਗਈ ਹੈ,ਕਿਸੇ ਵੀ ਮਸ਼ਕੂਕ ਜਾਂ ਗੱਡੀ ਬਾਰੇ ਕੋਈ ਵੇਰਵਾ ਹਾਲ ਦੀ ਘੜੀ ਜਾਰੀ ਨਹੀਂ ਕੀਤਾ ਗਿਆ ਹੈ।
ਪੁਲਿਸ (Police) ਵੱਲੋਂ ਅਜਿਹੇ ਚਸ਼ਮਦੀਦਾਂ ਨੂੰ ਸਾਹਮਣੇ ਆਂਉਣ ਦੀ ਅਪੀਲ ਕੀਤੀ ਗਈ ਹੈ,ਜਿਹੜੇ ਗੋਲੀ ਚੱਲਣ ਮੌਕੇ ਕਿਸੇ ਈਵੈਂਟ (Event) ਵਿੱਚ ਹਿੱਸਾ ਲੈ ਰਹੇ ਹੋਣ ਤੇ ਜਿਨ੍ਹਾਂ ਕੋਲ ਇਸ ਸਬੰਧ ਵਿੱਚ ਕੋਈ ਜਾਣਕਾਰੀ ਹੋਵੇ,ਬੈਂਕੁਏਟ ਹਾਲ (Banquet Hall) ਦੇ ਜਨਰਲ ਮੈਨੇਜਰ ਰਿਚਰਡ ਮਾਰਸ਼ਲ (General Manager Richard Marshall) ਨੇ ਦੱਸਿਆ ਕਿ ਗੋਲੀ ਉਸ ਸਮੇਂ ਚੱਲੀ ਜਦੋਂ ਹਾਲ ਵਿੱਚ ਫਾਦਰਜ਼ ਡੇਅ ਬਾਲ ਈਵੈਂਟ (Father’s Day Ball Event) ਚੱਲ ਰਿਹਾ ਸੀ।
ਰਿਚਰਡ ਮਾਰਸ਼ਲ (Richard Marshall) ਨੇ ਦੱਸਿਆ ਕਿ ਬਿਲਡਿੰਗ (Building) ਦੇ ਬਾਹਰ ਲੱਗੇ ਸਰਵੇਲੈਂਸ ਕੈਮਰਿਆਂ (Surveillance Cameras) ਤੋਂ ਪਤਾ ਲੱਗਿਆ ਹੈ ਕਿ ਮਸ਼ਕੂਕ ਈਵੈਂਟ (Suspicious Event) ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਹੇ ਸਨ ਪਰ ਸ਼ੂਟਿੰਗ ਤੋਂ ਪਹਿਲਾਂ ਸਕਿਊਰਿਟੀ (Security) ਵੱਲੋਂ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ।
ਮਾਰਸ਼ਲ (Marshall) ਨੇ ਦੱਸਿਆ ਕਿ ਸਾਰੀ ਫੁਟੇਜ ਜਾਂਚ ਲਈ ਪੁਲਿਸ (Police) ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ,ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ,ਮਾਰਸ਼ਲ (Marshall) ਨੇ ਆਖਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਈਵੈਂਟਸ (Events) ਲਈ ਪੀਲ ਪੁਲਿਸ (Peel Police) ਨੂੰ ਪੁਲਿਸ ਅਧਿਕਾਰੀਆਂ ਦੀ ਡਿਊਟੀ (Duty) ਲਾਉਣ ਦੀ ਅਪੀਲ ਕੀਤੀ ਗਈ ਸੀ।
ਪਰ ਛੇਵੀਂ ਵਾਰੀ ਵੀ ਇਹ ਅਪੀਲ ਠੁਕਰਾ ਦਿੱਤੀ ਗਈ,ਮਾਰਸ਼ਲ (Marshall) ਨੇ ਆਖਿਆ ਕਿ ਪੁਲਿਸ (Police) ਨੂੰ ਪੇਡ ਡਿਊਟੀ (Paid Duty) ਲਈ ਕੀਤੀ ਇਹ ਅਪੀਲ ਕਿਉਂ ਠੁਕਰਾਈ ਗਈ ਇਸ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਿਆ।