OTTAWA,(PUNJAB TODAY NEWS CA):- ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ (Deputy Prime Minister Christiaan Freeland) ਨੇ ਇਹ ਸੰਕੇਤ ਦਿੱਤਾ ਹੈ ਕਿ ਫੈਡਰਲ ਸਰਕਾਰ (Federal Government) ਗੈਸ ਟੈਕਸ (Gas Tax) ਘਟਾਉਣ ਦੇ ਬਦਲ ਉੱਤੇ ਵਿਚਾਰ ਕਰ ਰਹੀ ਹੈ,ਮਹਿੰਗਾਈ ਦੇ ਇਸ ਦੌਰ ਵਿੱਚ ਕਈ ਕੈਨੇਡੀਅਨਜ਼ (Canadians) ਨੂੰ ਜੂਨ ਗੁਜ਼ਾਰੇ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ,ਅਮਰੀਕਾ ਦੀ ਖਜ਼ਾਨਾ ਮੰਤਰੀ ਜੈਨੇਟ ਯੈਲਨ (Janet Yellen) ਨੇ ਆਖਿਆ ਕਿ ਕੰਜਿ਼ਊਮਰ ਗੈਸ (Consumer Gas) ਦੀਆਂ ਉੱਚੀਆਂ ਕੀਮਤਾਂ ਕਾਰਨ ਕਾਫੀ ਪਰੇਸ਼ਾਨ ਹਨ।
ਇਹ ਅਮਰੀਕੀ ਘਰਾਂ ਉੱਤੇ ਵਾਧੂ ਦਾ ਬੋਝ ਹੈ,ਫਰੀਲੈਂਡ (Freeland) ਨੇ ਮਹਿੰਗਾਈ ਨਾਲ ਸੰਘਰਸ਼ ਕਰ ਰਹੇ ਕੈਨੇਡੀਅਨਜ਼ (Canadians) ਦੀ ਮਦਦ ਵਿੱਚ ਵਾਧਾ ਕਰਨ ਤੇ ਕਾਰਬਨ ਟੈਕਸ ਛੋਟ ਬਾਰੇ ਵੀ ਗੱਲ ਕੀਤੀ,ਬੀਤੇ ਦਿਨੀਂ ਉਨ੍ਹਾਂ ਇਹ ਵੀ ਆਖਿਆ ਸੀ ਕਿ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਗਲੋਬਲ ਵਰਤਾਰਾ ਹੈ,ਇਸ ਤੋਂ ਪਹਿਲਾਂ ਉਨ੍ਹਾਂ ਆਖਿਆ ਸੀ ਕਿ Canada, USA ਤੋਂ ਵੱਖਰਾ ਹੈ।
ਅਮਰੀਕਾ ਪੂਰੀ ਸਰਗਰਮੀ ਨਾਲ ਗੈਸ ਟੈਕਸ ਹਾਲੀਡੇਅ (Gas Tax Holiday) ਬਾਰੇ ਵਿਚਾਰ ਕਰ ਰਿਹਾ ਹੈ,ਕੰਜ਼ਰਵੇਟਿਵਜ਼ (Conservatives) ਪਿਛਲੇ ਕਈ ਹਫਤਿਆਂ ਤੋਂ ਗੈਸ ਉੱਤੇ ਲਾਏ ਜਾਣ ਵਾਲੇ ਫੈਡਰਲ ਟੈਕਸ (Federal Tax) ਨੂੰ ਸਸਪੈਂਡ ਕਰਨ ਦੀ ਮੰਗ ਕਰ ਰਹੇ ਹਨ ਤਾਂ ਕਿ ਕੈਨੇਡੀਅਨਜ਼ (Canadians) ਨੂੰ ਵੀ ਪੰਪ ਉੱਤੇ ਥੋੜ੍ਹਾ ਸਾਹ ਆ ਸਕੇ,Canada ਵਿੱਚ ਕਈ ਥਾਂਵਾਂ ਉੱਤੇ ਗੈਸ ਦੀ ਕੀਮਤ 2 ਡਾਲਰ ਪ੍ਰਤੀ ਲੀਟਰ ਤੋਂ ਵੀ ਵੱਧ ਗਈ ਹੈ।