OTTAWA,(PUNJAB TODAY NEWS CA):- ਐਨਵਾਇਰਮੈਂਟ ਮੰਤਰੀ ਸਟੀਵਨ ਗਿਲਬਟ (Environment Minister Steven Gilbert) ਤੇ ਕਈ ਹੋਰਨਾਂ ਮੰਤਰੀਆਂ ਤੇ ਲਿਬਰਲ ਐਮਪੀਜ਼ (Liberal MPs) ਵੱਲੋਂ ਦੇਸ਼ ਭਰ ਵਿੱਚ ਕਈ ਈਵੈਂਟਸ (Events) ਵਿੱਚ ਪਲਾਸਟਿਕ (Plastic) ਉੱਤੇ ਪਾਬੰਦੀ ਲਾਉਣ ਲਈ ਖਾਕਾ ਖਿੱਚਣਾ ਸ਼ੁਰੂ ਕੀਤਾ ਜਾਵੇਗਾ,ਫੈਡਰਲ ਸਰਕਾਰ (Federal Government) ਇਕਹਿਰੀ ਵਰਤੋਂ ਵਾਲੀ ਪਲਾਸਟਿਕ (Plastic) ਉੱਤੇ ਵੀ ਪਾਬੰਦੀ ਲਾਉਣ ਜਾ ਰਹੀ ਹੈ।
ਫੈਡਰਲ ਸਰਕਾਰ ਵੱਲੋਂ ਇਸ ਸਬੰਧ ਵਿੱਚ ਫਾਈਨਲ ਮਤਾ ਵੀ ਪੇਸ਼ ਕੀਤਾ ਜਾਵੇਗਾ,ਸਰਕਾਰ ਕੈਨੇਡਾ ਵਿੱਚ ਰੀਸਾਈਕਲ (Recycle) ਕੀਤੇ ਜਾਣ ਵਾਲੇ ਪਲਾਸਟਿਕ ਦੀ ਵੱਡੀ ਮਾਰਕਿਟ ਤਿਆਰ ਕਰਨ ਦੀ ਚਾਹਵਾਨ ਹੈ,ਪਲਾਸਟਿਕ (Plastic) ਦੀਆਂ ਛੇ ਆਈਟਮਾਂ ਉੱਤੇ ਪਾਬੰਦੀ ਲਾਉਣ ਬਾਰੇ ਡਰਾਫਟ ਦਸੰਬਰ ਵਿੱਚ ਪਬਲਿਸ਼ ਕੀਤਾ ਗਿਆ ਸੀ ਤੇ ਇਸ ਮਹੀਨੇ ਪਬਲਿਸ਼ (Plastic) ਹੋਣ ਜਾ ਰਹੀਆਂ ਫਾਈਨਲ ਰੈਗੂਲੇਸ਼ਨਜ਼ (Final Regulations) ਤੋਂ ਪਹਿਲਾਂ ਸਰਕਾਰ ਕੋਲ ਇਸ ਮਕਸਦ ਲਈ ਛੇ ਮਹੀਨੇ ਦਾ ਸਮਾਂ ਹੋਣਾ ਜ਼ਰੂਰੀ ਸੀ।ਸ਼ੁਰੂਆਤੀ ਪਾਬੰਦੀ ਨਾਲ ਛੇ ਪਲਾਸਟਿਕ ਆਈਟਮਾਂ (Plastic Items) ਹੀ ਪ੍ਰਭਾਵਿਤ ਹੋਣਗੀਆਂ।
Strawberries, Takeout Containers, Grocery Bags, Cutlery, Stir Sticks ਤੇ Plastic Rings (ਜਿਨ੍ਹਾਂ ਦੀ ਵਰਤੋਂ ਛੇ ਕੈਨਜ਼ ਜਾਂ ਬੋਤਲਾਂ ਨੂੰ ਇੱਕਠਿਆਂ ਰੱਖਣ ਲਈ ਕੀਤੀ ਜਾਂਦੀ ਹੈ) ਆਦਿ ਸ਼ਾਮਲ ਹਨ,ਜਿ਼ਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਮੁਸ਼ਕਲ ਤੌਰ ਉੱਤੇ ਰੀਸਾਈਕਲ (Recycle) ਹੋਣ ਵਾਲੀਆਂ ਪਲਾਸਟਿਕ (Plastic) ਦੀਆਂ ਆਈਟਮਾਂ ਉੱਤੇ ਪਾਬੰਦੀ ਲਾਵੇਗੀ।