CHANDIGARH,(PUNJAB TODAY NEWS CA):- ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਆਈ ਏ ਐੱਸ ਅਧਿਕਾਰੀ ਸੰਜੇ ਪੋਪਲੀ (IAS officer Sanjay Popli) ਦੇ ਖ਼ਿਲਾਫ਼ ਹੁਣ ਆਰਮਜ਼ ਐਕਟ (Arms Act) ਤਹਿਤ ਕੇਸ ਦਰਜ ਕੀਤਾ ਗਿਆ ਕਿਉਂਕਿ ਉਹਨਾਂ ਦੀ ਸਰਕਾਰੀ ਰਿਹਾਇਸ਼ (Official Accommodation) ਤੋਂ 73 ਅਣਚੱਲੇ ਕਾਰਤੂਸ ਬਰਾਮਦ ਹੋਏ ਹਨ,ਇਹਨਾਂ ਵਿਚੋਂ 41 ਕਾਰਤੂਸ 7.65 ਐੱਮ ਐੱਮ,32 ਬੋਰ ਅਤੇ 30 .22 ਰਾਈਫ਼ਲ (Rifle) ਦੇ ਹਨ,ਇਸ ਮਾਮਲੇ ਵਿਚ ਪੁਲਿਸ ਥਾਣਾ ਸੈਕਟਰ 11 (Police Station Sector 11) ਵਿਚ ਕੇਸ ਦਰਜ ਕੀਤਾ ਗਿਆ ਹੈ।