
OTTAWA,(PUNJAB TODAY NEWS CA):- ਗਰਮੀਆਂ ਦੀਆਂ ਛੁੱਟੀਆਂ ਲਈ ਹਾਊਸ ਆਫ ਕਾਮਨਜ਼ (House of Commons) ਦੇ ਉੱਠਣ ਤੋਂ ਪਹਿਲਾਂ ਮਹਿੰਗਾਈ ਦੇ ਮੁੱਦੇ ਉੱਤੇ ਐਮਰਜੰਸੀ ਬਹਿਸ (Emergency Debate) ਕਰਵਾਉਣ ਦੀ ਚਾਹਵਾਨ ਕੰਜ਼ਰਵੇਟਿਵ ਪਾਰਟੀ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ,ਜਿ਼ਕਰਯੋਗ ਹੈ ਕਿ ਪਿਛਲੇ ਮਹੀਨੇ ਕੰਜਿ਼ਊਮਰ ਪ੍ਰਾਈਸ ਇੰਡੈਕਸ (ਸੀਪੀਆਈ) (Consumer Price Index (CPI)) ਸਾਲਾਨਾ ਦਰ ਉੱਤੇ ਵੱਧ ਗਿਆ,ਅਜਿਹਾ ਜਨਵਰੀ 1983 ਤੋਂ ਕਦੇ ਵੇਖਣ ਨੂੰ ਨਹੀਂ ਮਿਲਿਆ।
ਕੰਜ਼ਰਵੇਟਿਵ ਐਮਪੀ (Conservative MP) ਤੇ ਵਿੱਤ ਅਤੇ ਹਾਊਸਿੰਗ ਇਨਫਲੇਸ਼ਨ ਕ੍ਰਿਟਿਕ ਡੈਨ ਐਲਬਸ (Housing Inflation Critic Dan Albs) ਆਪਣੇ ਪ੍ਰਸਤਾਵ ਬਾਰੇ ਗੱਲ ਕਰਨ ਤੇ ਇਹ ਦੱਸਣ ਲਈ ਚੇਂਬਰ ਵਿੱਚ ਮੌਜੂਦ ਨਹੀਂ ਸਨ ਕਿ ਇਸ ਦੀ ਲੋੜ ਕਿਉਂ ਹੈ,ਇਸ ਮਗਰੋਂ ਕੰਜ਼ਰਵੇਟਿਵ ਹਾਊਸ ਲੀਡਰ ਜੌਹਨ ਬ੍ਰਸਾਰਡ (Conservative House Leader John Brasard) ਨੇ ਇਸ ਬਹਿਸ ਲਈ ਸਾਰਿਆਂ ਦੀ ਰਜ਼ਾਮੰਦੀ ਮੰਗੀ ਪਰ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ,ਪਹਿਲਾਂ ਕੰਜ਼ਰਵੇਟਿਵ ਹਾਊਸ ਲੀਡਰ ਜੌਹਨ ਬ੍ਰਸਾਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਾਰਟੀ ਹਾਊਸ ਸਪੀਕਰ (Party House Speaker) ਨੂੰ ਚਿੰਤਾ ਦੇ ਤਿੰਨ ਮੁੱਦਿਆਂ ਉੱਤੇ ਬਹਿਸ ਕਰਵਾਉਣ ਲਈ ਆਖ ਰਹੀ ਹੈ।
ਲਿਬਰਲ ਸਰਕਾਰ ਇਸ ਤਰ੍ਹਾਂ ਦੇ ਅਹਿਮ ਮੁੱਦਿਆਂ ਨੂੰ ਛੱਡ ਕੇ ਹਾਈਬ੍ਰਿਡ ਸੈਸ਼ਨ (Hybrid Sessions) ਕਰਵਾਉਣ ਜਾਂ ਨਾ ਕਰਵਾਉਣ ਦੀ ਗੱਲ ਕਰਕੇ ਸਾਰਿਆਂ ਦਾ ਧਿਆਨ ਭਟਕਾ ਰਹੀ ਹੈ ਜਦਕਿ ਕੰਜ਼ਰਵੇਟਿਵ (Conservative) ਇਸ ਤਰ੍ਹਾਂ ਦੇ ਅਹਿਮ ਮੁੱਦਿਆਂ ਉੱਤੇ ਪਾਰਲੀਆਮੈਂਟ (Parliament) ਵਿੱਚ ਬਹਿਸ ਕਰਵਾਉਣ ਦੀ ਮੰਗ ਕਰ ਰਹੀ ਹੈ,ਉਨ੍ਹਾਂ ਆਖਿਆ ਕਿ ਦੇਰ ਹੋਣ ਤੋਂ ਪਹਿਲਾਂ ਅਜਿਹੇ ਮੁੱਦਿਆਂ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ,ਬੁੱਧਵਾਰ ਨੂੰ ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਆਖਿਆ ਗਿਆ ਕਿ ਮਈ ਵਿੱਚ ਸੀਪੀਆਈ (CPI) ਇੱਕ ਸਾਲ ਪਹਿਲਾਂ ਨਾਲੋਂ 7·7 ਫੀ ਸਦੀ ਵੱਧ ਗਿਆ।
ਅਜਿਹਾ ਗੈਸ ਦੀਆਂ ਉੱਚੀਆਂ ਕੀਮਤਾਂ ਕਾਰਨ ਹੋਇਆ।ਸੇਵਾਵਾਂ ਲਈ ਉੱਚੀਆਂ ਕੀਮਤਾਂ ਜਿਵੇਂ ਕਿ ਹੋਟਲ ਤੇ ਰੈਸਟੋਰੈਂਟਸ (Hotels And Restaurants) ਨੇ ਵੀ ਇਸ ਵਾਧੇ ਵਿੱਚ ਯੋਗਦਾਨ ਪਾਇਆ,ਮਈ ਵਿੱਚ ਖਾਣੇ ਦੀਆਂ ਕੀਮਤਾਂ ਤੇ ਸ਼ੈਲਟਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਬਣਿਆ ਰਿਹਾ,ਇਸ ਦੌਰਾਨ ਕੰਜ਼ਰਵੇਟਿਵ ਐਮਪੀ ਤੇ ਫਾਇਨਾਂਸ (Conservative MP And Finance) ਅਤੇ ਹਾਊਸਿੰਗ ਇਨਫਲੇਸ਼ਨ ਕ੍ਰਿਟਿਕ ਡੈਨ ਐਲਬਸ (Housing Inflation Critic Dan Albs) ਨੇ ਆਖਿਆ ਕਿ ਪਿਛਲੀ ਵਾਰੀ ਸੀਪੀਆਈ (CPI) ਇਸ ਰਫਤਾਰ ਨਾਲ ਉਸ ਸਮੇਂ ਵਧਿਆ ਸੀ ਜਦੋਂ ਪਿਏਰ ਐਲੀਅਟ ਟਰੂਡੋ ਪ੍ਰਧਾਨ ਮੰਤਰੀ (Prime Minister Pierre Elliott Trudeau) ਸਨ।