OTTAWA,(PUNJAB TODAY NEWS CA):- ਤਿੰਨ ਕੈਨੇਡੀਅਨ ਸ਼ਹਿਰ (Canadian Cities) ਰਹਿਣ ਦੇ ਹਿਸਾਬ ਨਾਲ ਦੁਨੀਆ ਵਿੱਚ 10 ਸੱਭ ਤੋਂ ਉਮਦਾ ਸ਼ਹਿਰਾਂ ਵਿੱਚ ਸ਼ੁਮਾਰ ਹੋ ਗਏ ਹਨ,ਇਕਨੌਮਿਸਟ ਇੰਟੈਲੀਜੈਂਸ ਯੂਨਿਟ (The Economist Intelligence Unit) ਦੇ ਗਲੋਬਲ ਲਿਵੇਬਿਲਿਟੀ ਇੰਡੈਕਸ 2022 (Global Liveability Index 2022) ਵੱਲੋਂ ਤਿਆਰ ਕੀਤੀ ਗਈ ਇਸ ਸਾਲਾਨਾ ਦਰਜੇਬੰਦੀ ਵਿੱਚ ਇੱਕ ਵਾਰੀ ਫਿਰ ਵਿਏਨਾ,ਆਸਟਰੀਆ ਨੇ ਸੱਭ ਤੋਂ ਸਿਖਰਲਾ ਸਥਾਨ ਹਾਸਲ ਕੀਤਾ ਹੈ,ਜਦਕਿ ਪਿਛਲੇ ਸਾਲ ਕੋਵਿਡ ਸਬੰਧੀ ਪਾਬੰਦੀਆਂ,ਮਿਊਜ਼ੀਅਮ ਅਤੇ ਰੈਸਟੋਰੈਂਟ ਬੰਦ ਹੋਣ ਕਾਰਨ ਵਿਏਨਾ ਤੋਂ ਵੀ ਇਸ ਦਾ ਸਿਖਰਲਾ ਸਥਾਨ ਖੁੱਸ ਗਿਆ ਸੀ।
ਜੇ ਤੁਸੀਂ Calgary ਜਾਂ Vancouver ਵਿੱਚ ਰਹਿੰਦੇ ਹੋਂ ਤਾਂ ਤੁਸੀਂ ਦੁਨੀਆ ਦੇ ਸੱਭ ਤੋਂ ਜਿ਼ਆਦਾ ਬਿਹਤਰੀਨ ਸ਼ਹਿਰਾਂ ਵਿੱਚੋਂ ਇੱਕ ਵਿੱਚ ਰਹਿ ਰਹੇ ਹੋਂ,ਇਹ ਸ਼ਹਿਰ ਦੁਨੀਆਂ ਦੇ ਸੱਭ ਤੋਂ ਬਿਹਤਰ ਸ਼ਹਿਰਾਂ Vienna, Copenhagen, Denmark ਤੇ Zurich, Switzerland ਤੋਂ ਬਾਅਦ ਸੱਭ ਤੋਂ ਵਧੀਆ ਸ਼ਹਿਰ ਦੱਸੇ ਗਏ ਹਨ,Toronto ਚੌਥੇ ਸਥਾਨ ਤੋਂ ਅੱਠਵੇਂ ਪਾਏਦਾਨ ਉੱਤੇ ਖਿਸਕ ਗਿਆ ਹੈ,ਇਨ੍ਹਾਂ 10 ਟੌਪ ਕਲਾਸ ਸ਼ਹਿਰਾਂ ਵਿੱਚ ਥਾਂ ਬਣਾਉਣ ਵਾਲੇ ਗੈਰ European Cities ਵਿੱਚ ਜਾਪਾਨ ਦਾ ਓਸਾਕਾ ਤੇ ਆਸਟਰੇਲੀਆ ਦਾ ਮੈਲਬਰਨ ਸ਼ਾਮਲ ਹਨ!ਇਹ ਦਰਜੇਬੰਦੀ ਸਮੁੱਚੀ ਸਥਿਰਤਾ, Healthcare, Culture ਅਤੇ Environment, ਸਿੱਖਿਆ ਤੇ ਇਨਫਰਾਸਟ੍ਰਕਚਰ ਉੱਤੇ ਆਧਾਰਤ ਹੈ।