Friday, March 24, 2023
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਪੌਲੀਏਵਰ ਤੋਂ ਵਿਰੋਧੀ ਧਿਰਾਂ ਮੰਗ ਰਹੀਆਂ ਹਨ Membership ਦੇ ਸਹੀ ਅੰਕੜਿਆਂ ਦੀ...

ਪੌਲੀਏਵਰ ਤੋਂ ਵਿਰੋਧੀ ਧਿਰਾਂ ਮੰਗ ਰਹੀਆਂ ਹਨ Membership ਦੇ ਸਹੀ ਅੰਕੜਿਆਂ ਦੀ ਜਾਣਕਾਰੀ,ਵੀਰਵਾਰ ਨੂੰ Patrick Brown ਦੀ ਟੀਮ ਵੱਲੋਂ ਇਹ ਸਿ਼ਕਾਇਤ ਕੀਤੀ ਗਈ

PUNJAB TODAY NEWS CA:-

OTTAWA,(PUNJAB TODAY NEWS CA):- Conservative Leadership ਦੌੜ ਦੇ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਉਮੀਦਵਾਰ Pierre Poliever ਵੱਲੋਂ 312,000 ਮੈਂਬਰ ਬਣਾਉਣ ਦੇ ਕੀਤੇ ਜਾ ਰਹੇ ਦਾਅਵੇ ਨੂੰ ਦੋ ਹੋਰ Federal Conservative ਉਮੀਦਵਾਰਾਂ ਵੱਲੋਂ ਸ਼ੱਕੀ ਦੱਸਿਆ ਜਾ ਰਿਹਾ ਹੈ,ਇੱਕ ਉਮੀਦਵਾਰ ਵੱਲੋਂ ਤਾਂ Polyaver ਦੀ ਇਸ ਗੁੰਮਰਾਹਕੁੰਨ Email ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ,ਵੀਰਵਾਰ ਨੂੰ Patrick Brown ਦੀ ਟੀਮ ਵੱਲੋਂ ਇਹ ਸਿ਼ਕਾਇਤ ਕੀਤੀ ਗਈ।

ਕਿ Polyaver ਦੀ ਕੈਂਪੇਨ ਵੱਲੋਂ ਅਜਿਹੀ ਬਿਆਨਬਾਜ਼ੀ ਕਰਕੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਕੀਤੀ ਗਈ ਹੈ ਤੇ ਉਨ੍ਹਾਂ ਦੇ ਮੈਂਬਰਾਂ ਵਿੱਚ ਡਰ ਦਾ ਮਾਹੌਲ ਵੀ ਹੈ,ਇੱਕ ਪੱਤਰ ਵਿੱਚ Brown ਦੀ National Campaign ਦੇ Co-Chair John Reynolds ਨੇ ਆਖਿਆ ਕਿ Email ਵਿੱਚ ਕੀਤੀ ਗਈ ਸੰਭਾਵੀ ਘਪਲੇਬਾਜ਼ੀ ਦੀ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਆਖਿਆ ਕਿ ਹੋ ਸਕਦਾ ਹੈ ਕਿ ਸੈਂਕੜੇ ਸਮਰਥਕ ਇਸ ਲਈ ਹੀ ਦੂਜੀ Membership ਖਰੀਦੀ ਜਾ ਰਹੇ ਹੋਣ ਕਿ ਸ਼ਾਇਦ ਉਨ੍ਹਾਂ ਦੀ ਪਹਿਲੀ ਖਰੀਦੀ Membership ਕੰਮ ਨਾ ਕਰੇ,ਉਨ੍ਹਾਂ ਲਿਖਿਆ ਕਿ ਸਾਡੀ Campaign ਨੂੰ ਵੱਡੀ ਗਿਣਤੀ ਵਿੱਚ ਸਿ਼ਕਾਇਤਾਂ ਮਿਲੀਆਂ ਹਨ ਕਿ ਉਹ ਪਹਿਲਾਂ ਹੀ Membership ਖਰੀਦ ਚੁੱਕੇ ਹਨ।

ਪਰ ਰਸਮੀ ਤੌਰ ਉੱਤੇ ਭੇਜੀ ਗਈ ਚੇਤਾਵਨੀ ਵਰਗੀ Email ਕਾਰਨ ਉਹ ਮੁੜ Membership ਖਰੀਦਣ ਲਈ ਮਜਬੂਰ ਹਨ,ਗੁੰਮਰਾਹ ਹੋਣ ਕਾਰਨ ਮੈਂਬਰਾਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ,ਇਸੇ ਦੌਰਾਨ Jean Charest ਦੀ ਟੀਮ ਵੱਲੋਂ ਵੀ ਸਿ਼ਕਾਇਤੀ ਕੀਤੀ ਗਈ ਤੇ ਉਨ੍ਹਾਂ Polyaver ਦੀ ਟੀਮ ਕੋਲੋਂ ਅੰਤਰਿਮ Membership ਦੇ ਸਹੀ ਅੰਕੜੇ ਜਾਰੀ ਕਰਨ ਦੀ ਮੰਗ ਵੀ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular