CHANDIGARH,(PUNAJB TODAY NEWS CA):- ਅੱਜ ਕਿਸਾਨ ਏਕਤਾ ਮੋਰਚਾ (Kisan Ekta Morcha) ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟ (Tractor To Twitter Account) ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਅਜੇ ਬੀਤੇ ਕੱਲ੍ਹ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moosewala) ਦੇ SYL ਗੀਤ ਨੂੰ Youtube ਤੋਂ ਹਟਾ ਦਿੱਤ ਗਿਆ ਹੈ,ਮਰਹੂਮ ਗਾਇਕ ਦਾ ਗਾਣਾ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ,ਇਸ ਤੋਂ ਬਾਅਦ ਅੱਜ ਟਵਿੱਟਰ ਨੇ ਕਿਸਾਨ ਏਕਤਾ ਮੋਰਚਾ (Kisan Ekta Morcha) ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟ (Tractor To Twitter Account) ‘ਤੇ ਰੋਕ ਲਗਾ ਦਿੱਤੀ ਹੈ,ਇਸ ਦੇ ਨਾਲ ਹੀ ਕੁਝ ਕਿਸਾਨ ਸਮਰਥਕਾਂ ਦੇ ਟਵਿੱਟਰ ਖਾਤਿਆਂ (Twitter Accounts) ‘ਤੇ ਵੀ ਰੋਕ ਲਗਾਈ ਗਈ ਹੈ।

ਕਿਸਾਨ ਏਕਤਾ ਮੋਰਚਾ (Kisan Ekta Morcha) ਦੇ ਟਵਿੱਟਰ ਅਕਾਊਂਟ (Twitter Account) ਦੇ ਪੰਜ ਲੱਖ ਫਾਲੋਅਰਜ਼ ਸਨ ਅਤੇ ਟਰੈਕਟਰ ਟੂ ਟਵਿੱਟਰ (Tractor To Twitter) ਦੇ 55 ਹਜ਼ਾਰ ਫਾਲੋਅਰਜ਼ (Followers) ਸਨ,ਇਨ੍ਹਾਂ ਰਾਹੀਂ ਕਿਸਾਨਾਂ ਨੂੰ ਬਦਨਾਮ ਕਰਨ ਵਾਲੀਆਂ ਪੋਸਟਾਂ ਦਾ ਜਵਾਬ ਦਿੱਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਦੱਸਿਆ ਜਾਂਦਾ ਸੀ,ਇਹ ਟਵਿੱਟਰ ਅਕਾਊਂਟ (Twitter Account) ਬੰਦ ਕਰਨ ਨੂੰ ਲੈ ਕੇ ਕਿਸਾਨ ਆਗੂ ਹਰਮੀਤ ਕਾਦੀਆ (Farmer leader Harmeet Kadia) ਨੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ ਹੈ।

ਹਰਮੀਤ ਕਾਦੀਆ (Harmeet Kadia )ਨੇ ਟਵੀਟ ਕਰ ਕੇ ਲਿਖਿਆ
”ਬੋਲਣ ਦੀ ਆਜ਼ਾਦੀ ਇੱਕ ਮਨੁੱਖੀ ਅਧਿਕਾਰ ਹੈ,ਅਤੇ ਲੋਕਤੰਤਰ (Democracy) ਦੀ ਬੁਨਿਆਦ ਹੈ,ਜੇ ਬੋਲਣ ਦੀ ਆਜ਼ਾਦੀ ‘ਤੇ ਪਾਬੰਦੀ ਲਗਾਈ ਜਾਂਦੀ ਹੈ,ਤਾਂ ਉਹ ਲੋਕਤੰਤਰ ‘ਤੇ ਪਾਬੰਦੀ ਹੈ,ਕਿਸਾਨ ਏਕਤਾ ਮੋਰਚਾ (Kisan Ekta Morcha) ਅਤੇ ‘ਟਰੈਕਟਰ ਟੂ ਟਵਿੱਟਰ'(Kisan Ekta Morcha) ‘ਤੇ ਪਾਬੰਦੀ ਕਿਸਾਨਾਂ ਦੀ ਬੋਲਣ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਹੈ।”