SANGRUR,(PUNAB TODAY NEWS CA):- ਸੰਗਰੂਰ ਤੋਂ ਲੋਕ ਸਭਾ ਚੋਣ (Lok Sabha Elections) ਜਿੱਤੇ ਸਿਮਰਨਜੀਤ ਸਿੰਘ ਮਾਨ (Simranjit Singh Mann) ਦੀ ਕੋਰੋਨਾ ਰਿਪੋਰਟ ਪਾਜੀਟਿਵ (Corona Report Positive) ਆਈ ਹੈ,ਇਸ ਬਾਰੇ ਉਨ੍ਹਾਂ ਨੇ ਟਵੀਟ ਕਰਕੇ ਖੁਦ ਜਾਣਕਾਰੀ ਦਿੱਤੀ ਹੈ,ਉਨ੍ਹਾਂ ਨੂੰ ਗਲੇ ਵਿਚ ਇੰਫੈਕਸ਼ਨ (Throat Infections) ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਕੋਰੋਨਾ ਟੈਸਟ (Corona Test) ਕਰਵਾਇਆ ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ (Positive) ਆਈ ਹੈ।

ਟਵੀਟ (Tweet) ਵਿਚ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ ਲਿਖਿਆ ਹੈ ਕਿ-‘ਮੈਨੂੰ ਪਿਛਲੇ ਕੁੱਝ ਦਿਨਾਂ ਤੋਂ ਗਲੇ ਵਿੱਚ ਇੰਫੈਕਸ਼ਨ (Infections) ਹੋ ਰਹੀ ਸੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੋਵਿਡ ਟੈਸਟ ਰਿਪੋਰਟ ਪੌਜ਼ਟਿਵ (Covid Test Report Positive) ਆਈ ਹੈ,ਪਰ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ,ਡਾ. ਸਾਹਿਬਾਨਾਂ ਵੱਲੋਂ 7 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣ ਦੀ ਸਲਾਹ ਦਿਤੀ ਗਈ ਹੈ,ਇਸ ਤੋਂ ਬਾਅਦ ਮੈਂ ਆਮ ਦਿਨਾਂ ਵਾਂਗ ਸੰਗਤ ਦੇ ਦਰਸ਼ਨ ਕਰਾਂਗਾ।’