Sanich,28 June,(PUNJAB TODAY NEWS CA):- ਸਾਨਿਚ,ਬੀਸੀ (Sanich,BC) ਦੇ ਇੱਕ ਬੈਂਕ ਵਿੱਚ ਮੰਗਲਵਾਰ ਨੂੰ ਡਾਕਾ ਮਾਰਨ ਦੀ ਕੋਸਿ਼ਸ਼ ਉਸ ਸਮੇਂ ਨਾਕਾਮ ਹੋ ਗਈ ਜਦੋਂ ਮੌਕੇ ਉੱਤੇ ਪੁਲਿਸ ਪਹੁੰਚ ਗਈ,ਇਸ ਦੌਰਾਨ ਹੋਏ ਮੁਕਾਬਲੇ ਵਿੱਚ ਦੋ ਮਸ਼ਕੂਕ (Two Suspects) ਮਾਰੇ ਗਏ ਜਦਕਿ 6 ਪੁਲਿਸ ਅਧਿਕਾਰੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ।
ਸਵੇਰੇ 11:00 ਵਜੇ ਸ਼ੈਲਬਰਨ ਸਟਰੀਟ (Shelburn Street) ਦੇ 3600 ਬਲਾਕ ਵਿੱਚ ਸਥਿਤ ਇੱਕ ਬੈਂਕ ਵਿੱਚ ਹਥਿਆਰਬੰਦ ਮਸ਼ਕੂਕਾਂ ਦੇ ਮੌਜੂਦ ਹੋਣ ਦੀ ਖਬਰ ਮਿਲਣ ਸਾਰ ਸਾਨਿਚ ਪੁਲਿਸ,ਵਿਕਟੋਰੀਆ ਪੁਲਿਸ (Sanich Police,Victoria Police) ਤੇ ਗ੍ਰੇਟਰ ਵਿਕਟੋਰੀਆ ਐਮਰਜੰਸੀ ਰਿਸਪਾਂਸ ਟੀਮ (ਜੀਵੀਈਆਰਟੀ) (Greater Victoria Emergency Response Team (GVERT)) ਮੌਕੇ ਉੱਤੇ ਪਹੁੰਚ ਗਈ।
ਸਾਨਿਚ (Sanich) ਤੇ ਵਿਕਟੋਰੀਆ ਪੁਲਿਸ ਡਿਪਾਰਟਮੈਂਟਸ (Victoria Police Departments) ਵੱਲੋਂ ਜਾਂਰੀ ਕੀਤੇ ਸਾਂਝੇ ਬਿਆਨ ਅਨੁਸਾਰ ਪੁਲਿਸ ਨੂੰ ਵੇਖ ਕੇ ਹਥਿਆਰਬੰਦ ਮਸ਼ਕੂਕਾਂ ਨੇ ਪੁਲਿਸ (Police) ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ,ਜਵਾਬੀ ਕਾਰਵਾਈ ਵਿੱਚ ਪੁਲਿਸ (Police) ਵੱਲੋਂ ਚਲਾਈਆਂ ਗੋਲੀਆਂ ਵਿੱਚ ਦੋਵੇਂ ਮਸ਼ਕੂਕ ਮਾਰੇ ਗਏ।
ਇਸ ਸਾਂਝੇ ਬਿਆਨ ਅਨੁਸਾਰ ਇਸ ਦੌਰਾਨ ਕਿਸੇ ਵੀ ਬੈਂਕ ਮੁਲਾਜ਼ਮ ਜਾਂ ਕਸਟਮਰ (Bank Employee Or Customer) ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ,ਜ਼ਖ਼ਮੀ ਹੋਏ ਛੇ ਪੁਲਿਸ ਅਧਿਕਾਰੀਆਂ ਵਿੱਚੋਂ ਤਿੰਨ ਸਾਨਿਚ ਪੁਲਿਸ ਡਿਪਾਰਟਮੈਂਟ (Sanich Police Department) ਦੇ ਮੈਂਬਰ ਸਨ ਜਦਕਿ ਬਾਕੀ ਤਿੰਨ ਵਿਕਟੋਰੀਆ ਪੁਲਿਸ ਡਿਪਾਰਟਮੈਂਟ (Victoria Police Departments) ਦੇ ਮੈਂਬਰ ਸਨ।