CHANDIGARH,(PUNJAB TODAY NEWS CA):- ਪੰਜਾਬ ਵਿਧਾਨ ਸਭਾ (Punjab Vidhan Sabha) ਵਿਚ ਫੌਜ ਭਰਤੀ ਦੀ ਅਗਨੀਪਥ ਸਕੀਮ (Agneepath Scheme) ਖਿਲਾਫ ਪ੍ਰਸਤਾਵ ਪਾਸ ਹੋ ਗਿਆ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਇਹ ਪ੍ਰਸਤਾਵ ਪਾਸ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਸਵਾਲ ਚੁੱਕੇ,ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਹ ਸਕੀਮ ਇੰਨੀ ਚੰਗੀ ਹੈ ਤਾਂ ਫਿਰ ਪਹਿਲਾਂ ਭਾਜਪਾ ਵਾਲੇ ਆਪਣੇ ਬੇਟਿਆਂ ਨੂੰ ਅਗਨੀਵੀਰ ਬਣਾਉਣ।
ਬਹਿਸ ‘ਚ ਭਾਜਪਾ ਨੇ ਇਸ ਪ੍ਰਸਤਾਵ ਨੂੰ ਲਿਆਉਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ,ਕਾਂਗਰਸ ਤੇ ਅਕਾਲੀ ਦਲ ਨੇ ਇਸ ਦਾ ਸਮਰਥਨ ਕੀਤਾ,ਬਹਿਸ ਦੇ ਬਾਅਦ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਗਿਆ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਸਕੀਮ ਵਾਪਸ ਲੈਣ ਦੀ ਮੰਗ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਅਗਨੀਵੀਰਾਂ ਨੂੰ ਪੜ੍ਹਾਈ ਕਰਾਉਣ ਦੇ ਬਿਆਨ ‘ਤੇ ਕਿਹਾ ਕਿ ਇੰਨੇ ਛੋਟੇ ਸਮੇਂ ‘ਚ ਉਹ ਪੜ੍ਹਾਈ ਕਦੋਂ ਕਰੇਗਾ,ਇਕ ਹੱਥ ‘ਚ ਹਥਿਆਰ ਤੇ ਦੂਜੇ ‘ਚ ਕਿਤਾਬ ਰੱਖੇਗਾ,ਸ਼ੇਖਚਿੱਲੀ ਦੇ ਸੁਪਨੇ ਨਾ ਦਿਖਾਓ,ਉੁਨ੍ਹਾਂ ਕਿਹਾ ਕਿ ਕਿਰਾਏ ‘ਤੇ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ,ਉਨ੍ਹਾਂ ਨੇ ਪੁੱਛਿਆ ਕਿ ਜੇਕਰ ਰਿਟਾਇਰਮੈਂਟ (Retirement) ਵਿਚ 3 ਮਹੀਨੇ ਰਹਿ ਗਏ ਤੇ ਲੜਾਈ ਲੱਗ ਗਈ ਤਾਂ ਕੀ ਉਹ ਜੰਗ ਲੜੇਗਾ? ਜੇਕਰ ਜਵਾਨ ਸ਼ਹੀਦ ਹੋ ਗਿਆ ਤਾਂ ਉਸ ਨੂੰ ਕੋਈ ਸਹੂਲਤ ਨਹੀਂ ਮਿਲੇਗੀ।