spot_img
Friday, March 29, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂCanada ਵਿੱਚ Canceled ਜਾਂ Delay ਹੋਈਆਂ ਬਹੁਤੀਆਂ ਘਰੇਲੂ ਉਡਾਨਾਂ

Canada ਵਿੱਚ Canceled ਜਾਂ Delay ਹੋਈਆਂ ਬਹੁਤੀਆਂ ਘਰੇਲੂ ਉਡਾਨਾਂ

PUNJAB TODAY NEWS CA:-

OTTAWA,(PUNJAB TODAY NEWS CA):- ਤਾਜ਼ਾ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ Canada ਦੇ ਕੁੱਝ ਮੁੱਖ Airports ਤੋਂ ਘਰੇਲੂ ਫਲਾਈਟਸ (Domestic Flights) ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਤੇ ਜਾਂ ਫਿਰ ਉਨ੍ਹਾਂ ਵਿੱਚ ਦੇਰ ਹੋਈ,ਫਰੈਡਰਿਕਟਨ,ਨਿਊ ਬਰੰਜ਼ਵਿੱਕ ਵਿੱਚ ਸਥਿਤ ਡਾਟਾ ਸਟਰੈਟੇਜੀ ਏਜੰਸੀ ਡਾਟਾਵਾਜੋਂ (Data Strategy Agency Data) ਵੱਲੋਂ ਉਸ ਸਮੇਂ ਤੋਂ ਇਹ ਡਾਟਾ ਇੱਕਠਾ ਕੀਤਾ ਜਾ ਰਿਹਾ ਹੈ ਜਦੋਂ ਤੋਂ Canada ਦੇ Airports ਉੱਤੇ ਹੋਣ ਵਾਲੀ ਲੰਮੀਂ ਦੇਰ ਕਾਰਨ ਫਲਾਈਟਸ (Flights) ਵਿੱਚ ਦੇਰ ਹੋਣ ਲੱਗੀ,ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਇੱਕ ਤਾਂ ਸਮਰ ਟਰੈਵਲ (Travel) ਵਿੱਚ ਵਾਧਾ ਹੋਇਆ ਹੈ ਤੇ ਦੂਜਾ Airports ਕੋਲ ਵੀ ਪੂਰਾ ਸਟਾਫ ਨਹੀਂ ਹੈ।

ਜਿ਼ਕਰਯੋਗ ਹੈ ਕਿ 20 ਜੂਨ ਨੂੰ ਫੈਡਰਲ ਸਰਕਾਰ (Federal Government) ਵੱਲੋਂ ਪਲੇਨ ਤੇ ਟਰੇਨ ਰਾਹੀਂ ਸਫਰ ਕਰਨ ਵਾਲੇ ਘਰੇਲੂ ਤੇ International Travelers ਲਈ ਵੈਕਸੀਨੇਸ਼ਨ (Vaccination) ਦਾ ਸਬੂਤ ਮੁਹੱਈਆ ਕਰਵਾਏ ਜਾਣ ਦੀ ਸ਼ਰਤ ਤੋਂ ਛੋਟ ਦਿੱਤੀ ਗਈ ਸੀ,ਟੂਰਿਜ਼ਮ ਤੇ ਏਅਰਲਾਈਨ ਸੈਕਟਰਜ਼ (Airline Sectors) ਵੱਲੋਂ ਪਾਏ ਗਏ ਦਬਾਅ ਤੋਂ ਬਾਅਦ ਚੁੱਕੇ ਗਏ ਇਸ ਕਦਮ ਤੋਂ ਇੰਜ ਲੱਗ ਰਿਹਾ ਸੀ ਕਿ ਇਸ ਨਾਲ ਸਟਾਫ ਦੇ ਪੱਧਰ ਵਿੱਚ ਵਾਧਾ ਕਰਨ ਵਿੱਚ ਮਦਦ ਮਿਲੇਗੀ।

ਪਰ ਪਾਰਲੀਆਮੈਂਟ (Parliament) ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੇ ਪ੍ਰਾਪਤ ਖਬਰਾਂ ਅਨੁਸਾਰ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) (Canada Border Services Agency (CBSA)) ਕੋਲ ਪਹਿਲੀ ਮਈ,2022 ਤੱਕ ਕੈਨੇਡਾ (Canada) ਦੇ ਏਅਰਪੋਰਟਸ (Airports) ਉੱਤੇ 1904 ਅਧਿਕਾਰੀ ਕੰਮ ਕਰ ਰਹੇ ਸਨ ਜੋ ਕਿ ਪਹਿਲੀ ਜਨਵਰੀ 2020 ਨੂੰ ਕੰਮ ਕਰ ਰਹੇ 2033 ਅਧਿਕਾਰੀਆਂ ਤੋਂ ਘੱਟ ਸਨ ਤੇ ਪਹਿਲੀ ਜਨਵਰੀ 2016 ਨੂੰ ਕੰਮ ਕਰ ਰਹੇ 1981 ਤੋਂ ਵੀ ਘੱਟ ਸਨ।


4 ਮਈ, 2022 ਨੂੰ CBSA ਦੇ 103 ਕਰਮਚਾਰੀ ਆਪਣੇ ਵੈਕਸੀਨੇਸ਼ਨ ਸਟੇਟਸ (Vaccination Status) ਕਾਰਨ ਬਿਨਾ ਤਨਖਾਹ ਛੁੱਟੀ ਉੱਤੇ ਸਨ,ਇਸ ਦੌਰਾਨ ਦਸਤਾਵੇਜ਼ ਦਰਸਾਉਂਦੇ ਹਨ,ਕਿ ਕੈਨੇਡੀਅਨ ਏਅਰ ਟਰਾਂਸਪੋਰਟ ਸਕਿਊਰਿਟੀ ਅਥਾਰਟੀ (ਸੀਏਟੀਐਸਏ) (Canadian Air Transport Security Authority (CATSA)) ਵੱਲੋਂ ਥਰਡ ਪਾਰਟੀ ਕਾਂਟਰੈਕਟਰ (Third Party Contractors) ਰਾਹੀਂ 6867 ਲੋਕਾਂ ਨੂੰ ਏਅਰਪੋਰਟ ਸਕਿਊਰਿਟੀ ਸਕਰੀਨਿੰਗ (Airport Security Screening) ਲਈ ਕੰਮ ਕਰਨ ਵਾਸਤੇ ਤਾਇਨਾਤ ਕੀਤਾ ਗਿਆ,ਜੋ ਕਿ ਪਹਿਲੀ ਜਨਵਰੀ,2020 ਤੋਂ ਇਹ ਕੰਮ ਕਰਨ ਵਾਲੇ 7420 ਅਧਿਕਾਰੀਆਂ ਦੇ ਮੁਕਾਬਲੇ ਘੱਟ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments