OTTAWA,(PUNJAB TODAY NEWS CA):- ਬੁੱਧਵਾਰ ਨੂੰ ਫੈਡਰਲ ਸਰਕਾਰ (Federal Government) ਵੱਲੋਂ ਐਲਾਨ ਕੀਤਾ ਗਿਆ ਹੈ,ਕਿ ਕੈਨੇਡਾ (Canada) ਵਿੱਚ ਦਾਖਲ ਹੋਣ ਉੱਤੇ ਲਾਈਆਂ ਗਈਆਂ ਬਾਰਡਰ (Border) ਪਾਬੰਦੀਆਂ 30 ਸਤੰਬਰ ਤੱਕ ਜਾਰੀ ਰਹਿਣਗੀਆਂ,ਇਸ ਤੋਂ ਭਾਵ ਹੈ ਕਿ ਦੇਸ਼ ਵਿੱਚ ਦਾਖਲ ਹੋਣ ਲਈ ਵਿਦੇਸ਼ੀ ਟਰੈਵਲਰਜ਼ (Foreign Travelers) ਨੂੰ ਅਜੇ ਵੀ ਪੂਰੀ ਤਰ੍ਹਾਂ ਵੈਕਸੀਨੇਟ ਹੋਣ ਦਾ ਸਬੂਤ ਮੁਹੱਈਆ ਕਰਵਾਉਣਾ ਹੋਵੇਗਾ,ਇਸ ਤੋਂ ਇਲਾਵਾ ਜਿਹੜੇ ਕੈਨੇਡੀਅਨਜ਼ (Canadians) ਨੇ ਵੈਕਸੀਨੇਸ਼ਨ (Vaccination) ਨਹੀਂ ਕਰਵਾਈ ਹੋਈ ਜਾਂ ਪਰਮਾਨੈਂਟ ਰੈਜ਼ੀਡੈਂਟਸ (Permanent Residents) ਨੂੰ ਵਿਦੇਸ਼ ਤੋਂ ਕੈਨੇਡਾ (Canada) ਦਾਖਲ ਹੋਣ ਸਮੇਂ ਕੋਵਿਡ-19 (Covid-19) ਲਈ ਕਰਵਾਏ ਗਏ।
ਕੋਵਿਡ-19 (Covid-19) ਸਬੰਧੀ ਮੌਲੀਕਿਊਲਰ ਟੈਸਟ (Molecular Tests) ਦਾ ਸਬੂਤ ਮੁਹੱਈਆ ਕਰਵਾਉਣਾ ਹੋਵੇਗਾ ਤੇ ਦੇਸ਼ ਵਿੱਚ ਦਾਖਲ ਹੋਣ ਤੋਂ ਬਾਅਦ 14 ਦਿਨਾਂ ਲਈ ਕੁਆਰਨਟੀਨ ਕਰਨਾ ਹੋਵੇਗਾ,ਇਸ ਤੋਂ ਇਲਾਵਾ ਸਰਕਾਰ ਅਜੇ ਵੀ ਚਾਹੁੰਦੀ ਹੈ ਕਿ ਸਾਰੇ ਟਰੈਵਲਰਜ਼ (Travelers),ਫਿਰ ਭਾਵੇਂ ਉਨ੍ਹਾਂ ਦੀ ਨਾਗਰਿਕਤਾ ਕਿੱਥੋਂ ਦੀ ਵੀ ਹੋਵੇ,ਆਪਣੀ ਵੈਕਸੀਨ (Vaccine) ਸਬੰਧੀ ਜਾਣਕਾਰੀ ਤੇ ਟਰੈਵਲ ਡੌਕਿਊਮੈਂਟ ਐਰਾਈਵਕੈਨ ਐਪ (Travel Document Archive App) ਉੱਤੇ ਅਪਲੋਡ ਕਰਨ,ਆਖਰੀ ਵਾਰੀ ਇਨ੍ਹਾਂ ਪਾਬੰਦੀਆਂ ਵਿੱਚ 31 ਮਈ ਨੂੰ ਵਾਧਾ ਕੀਤਾ ਗਿਆ ਸੀ।