Friday, March 24, 2023
spot_imgspot_imgspot_imgspot_img
HomeਪੰਜਾਬJalandhar Police ਮਹਿਕਮੇ 'ਚ ਵੱਡਾ ਫੇਰਬਦਲ,514 ਪੁਲਿਸ ਮੁਲਾਜ਼ਮਾਂ ਦੇ ਕੀਤੇ ਤਬਾਦਲੇ  

Jalandhar Police ਮਹਿਕਮੇ ‘ਚ ਵੱਡਾ ਫੇਰਬਦਲ,514 ਪੁਲਿਸ ਮੁਲਾਜ਼ਮਾਂ ਦੇ ਕੀਤੇ ਤਬਾਦਲੇ  

Punjab Today News Ca:-

Jalandhar,(Punjab Today News Ca):- Commissioner of Police Gursharan Singh Sandhu ਨੇ ਬੀਤੇ ਦਿਨ ਪੁਲਿਸ ਮਹਿਕਮੇ ਨੂੰ ਲੈ ਕੇ ਵੱਡਾ ਫ਼ੈਸਲਾ ਸੁਣਾਇਆ ਹੈ,ਪੁਲਿਸ ਕਮਿਸ਼ਨਰ ਨੇ Commissionerate of Police ਦੇ ਅਧੀਨ ਆਉਂਦੇ 14 ਥਾਣਿਆਂ ’ਚ ਤਾਇਨਾਤ 95 ਫ਼ੀਸਦੀ ਸਟਾਫ਼ ਹਟਾ ਕੇ ਵੱਖ-ਵੱਖ Commissionerate Jalandhar ਦੇ ਥਾਣਿਆਂ ’ਚ ਟਰਾਂਸਫ਼ਰ ਕਰ ਦਿੱਤਾ,ਜੋ 5 ਫ਼ੀਸਦੀ ਸਟਾਫ਼ ਬਚਿਆ ਹੈ,ਮਹਿਲਾ ਪੁਲਿਸ ਕਰਮਚਾਰੀਆਂ (Women police Personnel) ਦਾ ਹੈ,ਜਿਨ੍ਹਾਂ ਨੂੰ ਨਹੀਂ ਬਦਲਿਆ ਗਿਆ।

ਉਨ੍ਹਾਂ ਨੇ ਕੁੱਲ 514 ਮੁਲਾਜ਼ਮਾਂ ਦਾ ਫੇਰਬਦਲ ਕਰਕੇ ਵੱਡਾ ਐਕਸ਼ਨ ਲਿਆ ਹੈ,ਥਾਣੇ ਦੇ ਜਿਨ੍ਹਾਂ ਮੁਲਾਜ਼ਮਾਂ ਦੇ ਟਰਾਂਸਫ਼ਰ ਹੋਏ ਹਨ,ਉਨ੍ਹਾਂ ਵਿਚ Sub Inspector, A. S. I., Head Constable ਅਤੇ Constable Rank ਦੇ ਮੁਲਾਜ਼ਮ ਸ਼ਾਮਲ ਹਨ,ਜਲੰਧਰ ਵਿਚ ਅਜਿਹਾ ਕਦੇ ਵੇਖਣ ਨੂੰ ਨਹੀਂ ਮਿਲਿਆ ਕਿ ਸਾਰੇ ਥਾਣਿਆਂ ਦਾ 95 ਫ਼ੀਸਦੀ ਸਟਾਫ਼ ਇਕੋ ਵਾਰ ਹੀ ਬਦਲਿਆ ਹੋਵੇ,ਹਾਲਾਂਕਿ ਸਾਰੇ ਮੁਲਾਜ਼ਮਾਂ ਦੇ ਤਬਾਦਲੇ ਸ਼ਹਿਰ ਵਿਚ ਹੀ ਕੀਤੇ ਗਏ ਹਨ।

ਕਿਹਾ ਜਾ ਰਿਹਾ ਹੈ ਕਿ Commissioner of Police Gursharan Singh Sandhu ਦਾ ਇਹ ਫ਼ੈਸਲਾ ਕੁਰੱਪਸ਼ਨ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਜੁੜਿਆ ਹੋਇਆ ਹੈ,4 ਥਾਣਿਆਂ ਦੇ 514 ਮੁਲਾਜ਼ਮ ਟਰਾਂਸਫ਼ਰ ਕਰਨ ਤੋਂ ਬਾਅਦ Commissioner of Police ਨੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਪੁਰਾਣੀ ਪੋਸਟਿੰਗ ਛੱਡ ਕੇ ਨਵੀਂ ਪੋਸਟ ‘ਤੇ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ,ਟ੍ਰੈਫਿਕ ਥਾਣੇ (Traffic Police Station) ਤੋਂ 1 A. S. I. ਨੂੰ ਥਾਣਾ ਨਵੀਂ ਬਾਰਾਂਦਰੀ ਅਤੇ Narcotics Cells ਦੇ Constable ਨੂੰ ਥਾਣਾ ਨੰਬਰ 8 ਵਿਚ ਬਦਲਿਆ ਗਿਆ ਹੈ,ਕੁਝ ਮੁਲਾਜ਼ਮਾਂ ਨੂੰ Police Line ਤੋਂ ਲੈ ਕੇ ਥਾਣੇ ਭੇਜਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular