OTTAWA,(PUNJAB TODAY NEWS CA):- ਗੈਸੋਲੀਨ ਤੇ ਡੀਜ਼ਲ (Gasoline and Diesel) ਤੋਂ ਪੈਦਾ ਹੋਣ ਵਾਲੀਆਂ ਗ੍ਰੀਨਹਾਊਸ ਗੈਸਾਂ (Greenhouse Gases) ਦੇ ਰਿਸਾਅ ਨੂੰ ਰੋਕਣ ਲਈ ਫੈਡਰਲ ਸਰਕਾਰ (Federal Government) ਵੱਲੋਂ ਲਿਆਂਦੀਆਂ ਜਾਣ ਵਾਲੀਆਂ ਰੈਗੂਲੇਸ਼ਨਜ਼ (Regulations) ਨਾਲ 2030 ਤੱਕ ਕੈਨੇਡੀਅਨਜ਼ (Canadians) ਨੂੰ ਪੰਪ ਉੱਤੇ ਪ੍ਰਤੀ ਲੀਟਰ ਗੈਸ ਪਿੱਛੇ 13 ਸੈਂਟ ਹੋਰ ਦੇਣੇ ਪੈਣਗੇ।
ਕਲੀਨ ਫਿਊਲ ਰੈਗੂਲੇਸ਼ਨਜ਼ (Clean Fuel Regulations) ਦੇ ਵਿਸ਼ਲੇਸ਼ਕਾਂ ਅਨੁਸਾਰ ਇਸ ਨਾਲ 2030 ਤੱਕ 18 ਮਿਲੀਅਨ ਟੰਨ ਦੇ ਲੱਗਭਗ ਗ੍ਰੀਨਹਾਊਸ ਗੈਸਾਂ (Greenhouse Gases) ਦੇ ਰਿਸਾਅ ਵਿੱਚ ਕਟੌਤੀ ਹੋਵੇਗੀ,ਇੱਥੇ ਦੱਸਣਾ ਬਣਦਾ ਹੈ,ਕਿ ਕੈਨੇਡਾ (Canada) ਨੂੰ ਉਸ ਸਾਲ ਆਪਣੇ ਮੌਜੂਦਾ ਟੀਚਿਆਂ ਨੂੰ ਪੂਰਾ ਕਰਨ ਦੇ ਹਿਸਾਬ ਨਾਲ ਪੰਜ ਤੋਂ ਛੇ ਫੀ ਸਦੀ ਤੱਕ ਗ੍ਰੀਨ ਹਾਊਸ ਗੈਸਾਂ (Greenhouse Gases) ਦਾ ਰਿਸਾਅ ਘਟਾਉਣਾ ਹੋਵੇਗਾ।
ਰਿਫਾਈਨਰੀਜ਼ (Refineries) ਤੇ ਹੋਰਨਾਂ ਫਿਊਲ ਸਪਲਾਇਰਜ਼ (Fuel Suppliers) ਨੂੰ ਇਸ ਟੀਚੇ ਨੂੰ ਪੂਰਾ ਕਰਨ ਲਈ 22·6 ਬਿਲੀਅਨ ਡਾਲਰ ਤੋਂ 46·6 ਬਿਲੀਅਨ ਡਾਲਰ (46.6 Billion Dollars) ਦਰਮਿਆਨ ਖਰਚਾ ਕਰਨਾ ਪੈ ਸਕਦਾ ਹੈ,ਇਸ ਨਾਲ 151 ਪ੍ਰਤੀ ਟੰਨ ਰਿਸਾਅ ਘਟੇਗਾ,ਇਸ ਨਾਲ ਪ੍ਰਤੀ ਵ੍ਹੀਕਲ 76 ਡਾਲਰ ਤੇ 174 ਡਾਲਰ ਦਰਮਿਆਨ ਜਾਂ ਹਰ ਘਰ ਪਿੱਛੇ 301 ਡਾਲਰ ਤੱਕ ਖਰਚਾ ਪੈ ਸਕਦਾ ਹੈ,ਇਹ ਵੀ ਆਖਿਆ ਜਾ ਰਿਹਾ ਹੈ,ਕਿ ਇਸ ਦਾ ਸੱਭ ਤੋਂ ਵੱਧ ਅਸਰ ਘੱਟ ਆਮਦਨ ਵਾਲੇ ਪਰਿਵਾਰਾਂ ਉੱਤੇ ਪਵੇਗਾ।