FAZILKA,(PUNJAB TODAY NEWS CA):- ਫ਼ਾਜ਼ਿਲਕਾ ਅਬੋਹਰ ਸੜਕ (Fazilka Abohar Road) ‘ਤੇ ਹੋਏ ਸੜਕ ਹਾਦਸੇ ਵਿਚ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਦੇ ਪੀ.ਏ. (PA) ਦੀ ਮੌਤ ਹੋ ਗਈ,ਦੱਸਿਆ ਜਾ ਰਿਹਾ ਹੈ,ਕਿ ਟਰੈਕਟਰ ਟਰਾਲੀ (Tractor Trolley) ਅਤੇ ਕਾਰ ਦੀ ਟੱਕਰ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ,ਜਿਸ ਵਿਚ ਕਾਰ ਸਵਾਰ ਦੀ ਮੌਤ ਹੋ ਗਈ,ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਉਰਫ ਸੰਨੀ ਬਰਾੜ (Bhupinder Singh Alias Sunny Brar) ਦੇ ਰੂਪ ਵਿਚ ਹੋਈ ਹੈ।
ਫ਼ਾਜ਼ਿਲਕਾ (Fazilka) ਦੇ ਡੀ.ਐਸ.ਪੀ. ਜ਼ੋਰਾ ਸਿੰਘ (DSP Zora Singh) ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਰਾਜਾ ਵੜਿੰਗ ਦਾ ਪੀ. ਏ. (PA) ਦੱਸਿਆ ਜਾ ਰਿਹਾ ਹੈ,ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਫ਼ਾਜ਼ਿਲਕਾ (Fazilka) ਦੇ ਸਿਵਲ ਹਸਪਤਾਲ (Civil Hospital) ਦੇ ਮੁਰਦਾ ਘਰ ਵਿਚ ਰਖਵਾਇਆ ਗਿਆ ਹੈ,ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਵੀ ਸੋਸ਼ਲ ਮੀਡੀਆ (Social Media) ‘ਤੇ ਪੋਸਟ (Post) ਪਾ ਕੇ ਮੌਤ ‘ਤੇ ਸੋਗ ਜਤਾਇਆ ਹੈ।