spot_img
Friday, March 29, 2024
spot_img
spot_imgspot_imgspot_imgspot_img
HomeਪੰਜਾਬSidhu Moosewala ਦੇ Manager Shagunpreet ਨੂੰ High Court ਤੋਂ ਝਟਕਾ,ਨਹੀਂ ਮਿਲੀ ਅੰਤਰਿਮ...

Sidhu Moosewala ਦੇ Manager Shagunpreet ਨੂੰ High Court ਤੋਂ ਝਟਕਾ,ਨਹੀਂ ਮਿਲੀ ਅੰਤਰਿਮ ਜ਼ਮਾਨਤ,ਸ਼ਗਨਪ੍ਰੀਤ ਨੇ ਅੰਤਰਿਮ ਜ਼ਮਾਨਤ ਦੀ ਪਟੀਸ਼ਨ ਪਾਈ ਸੀ

PUNJAB TODAY NEWS CA:-

CHANDIGARH,(PUNJAB TODAY NEWS CA):- Sidhu Moosewala ਦੇ ਮੈਨੇਜਰ ਸ਼ਗਨਪ੍ਰੀਤ (Shagunpreet) ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ (Punjab and Haryana High Court) ਤੋਂ ਝਟਕਾ ਲੱਗਾ ਹੈ,ਸ਼ਗਨਪ੍ਰੀਤ ਨੂੰ ਮੋਹਾਲੀ ਦੇ ਵਿੱਕੀ ਮਿੱਢੂਖੇੜਾ ਕਤਲਕਾਂਡ (Vicky Midhukhera Massacre) ਵਿਚ ਅੰਤਰਿਮ ਜ਼ਮਾਨਤ ਨਹੀਂ ਮਿਲੀ,ਸ਼ਗਨਪ੍ਰੀਤ ਇਸ ਸਮੇਂ ਆਸਟ੍ਰੇਲੀਆ ਵਿਚ ਹੈ।

ਉਥੋਂ ਹੀ Shagunpreet ਨੇ ਅੰਤਰਿਮ ਜ਼ਮਾਨਤ (Interim Bail) ਦੀ ਪਟੀਸ਼ਨ ਪਾਈ ਸੀ,ਮਾਮਲੇ ‘ਤੇ ਫਾਈਨਲ ਬਹਿਸ 6 ਜੁਲਾਈ ਨੂੰ ਹੋਵੇਗੀ,ਹਾਈਕੋਰਟ ਨੇ ਸ਼ਨਗਪ੍ਰੀਤ ਦੇ ਵਕੀਲ ਤੋਂ ਪੁੱਛਿਆ ਜੇਕਰ ਅਜੇ ਅੰਤਰਿਮ ਜ਼ਮਾਨਤ ਦੇ ਦਿੰਦੇ ਹਾਂ ਤੇ ਬਾਅਦ ਵਿਚ ਪਟੀਸ਼ਨ ਡਿਸਮਿਸ (Petition Dismissed) ਹੋ ਜਾਂਦੀ ਹੈ ਤਾਂ ਕੀ ਉਹ ਭਾਰਤ ਆਏਗਾ,ਇਸ ‘ਤੇ ਵਕੀਲ ਨੇ ਹਾਮੀ ਭਰੀ ਪਰ ਹਾਈਕੋਰਟ ਨੇ ਇਕ ਵਾਰ ਸ਼ਗਨਪ੍ਰੀਤ ਤੋਂ ਪੁੱਛਣ ਨੂੰ ਕਿਹਾ।

Shagunpreet ਦੀ ਐਡਵੋਕੇਟ ਕਨਿਕਾ ਆਹੂਜਾ (Advocate Kanika Ahuja) ਨੇ ਕਿਹਾ ਕਿ ਹਾਈਕੋਰਟ ਨੇ ਇਕ ਸਵਾਲ ਕੀਤਾ ਕਿ ਜੇਕਰ Shagunpreet ਨੂੰ ਅੰਤਰਿਮ ਜ਼ਮਾਨਤ ਦੇ ਦੇਣ ਅਤੇ ਉਸ ਦੇ ਭਾਰਤ ਆਉਣ ਤੋਂ ਬਾਅਦ ਪਟੀਸ਼ਨ ਦੀ ਸੁਣਵਾਈ ਪੂਰੀ ਹੋ ਜਾਵੇ ਤਾਂ ਕੀ ਉਹ ਆਉਣ ਨੂੰ ਤਿਆਰ ਹੈ,ਐਡਵੋਕੇਟ ਕਨਿਕਾ ਆਹੂਜਾ (Advocate Kanika Ahuja) ਨੇ ਇਸ ਬਾਰੇ ਵਿਚ ਹਾਂ ਕਿਹਾ ਪਰ ਕੋਰਟ ਨੇ ਉਨ੍ਹਾਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਕਿ ਉਹ Shagunpreet ਤੋਂ ਪੁੱਛਣ ਕਿ ਕੀ ਉਹ ਭਾਰਤ ਪਰਤੇਗਾ।

ਪੰਜਾਬ ਤੇ ਹਰਿਆਣਾ ਹਾਈਕੋਰਟ (Punjab and Haryana High Court) ਵਿਚ ਸਰਕਾਰੀ ਵਕੀਲ ਨੇ ਕਿਹਾ ਕਿ ਸ਼ਗਨਪ੍ਰੀਤ (Shagunpreet) ਦੇ ਮਿੱਢੂਖੇੜਾ ਕਤਲਕਾਂਡ (Vicky Midhukhera Massacre) ਵਿਚ ਸ਼ਾਮਲ ਹੋਣ ਦੇ ਪੂਰੇ ਸਬੂਤ ਹਨ,ਇਸੇ ਵਜ੍ਹਾ ਨਾਲ ਉਸ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ,ਹਾਲਾਂਕਿ ਸ਼ਗਨਪ੍ਰੀਤ (Shagunpreet) ਦੇ ਵਕੀਲ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ ਕੋਰਟ ਵਿਚ ਮਿੱਢੂਖੇੜਾ ਕਤਲ ਕੇਸ (Middhukhera Murder Case) ਵਿਚ ਸਟੇਟ ਰਿਪੋਰਟ ਪੇਸ਼ ਨਹੀਂ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments