MOGA,(PUNJAB TODAY NEWS CA):- Moga Court ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਵਿਚ Firing ਸ਼ੁਰੂ ਹੋ ਗਈ,ਇਕ ਧਿਰ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਲਗਭਗ 10 ਤੋਂ 12 ਰਾਊਂਡ ਫਾਇਰ (Round Fire) ਕੀਤੇ,ਗਨੀਮਤ ਰਹੀ ਕਿ ਇਸ ਗੋਲੀਬਾਰੀ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ,ਹਾਲਾਂਕਿ ਦੋ ਵਾਹਨ ਨੁਕਸਾਨੇ ਗਏ,ਗੁਰਪ੍ਰੀਤ ਸਿੰਘ ਨਿਵਾਸੀ Kotkapura Bypass Moga ਨੇ ਦੱਸਿਆ ਕਿ ਉਸ ਦੇ ਜੀਜਾ ਸਨੀ ਦਾਤਾ ‘ਤੇ ਮੋਗਾ (Moga) ਦੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ।
ਇਸ ਦੀ ਸੁਣਵਾਈ ਲਈ ਉਹ ਆਪਣੇ ਜੀਜਾ ਨਾਲ ਕੋਰਟ ਵਿਚ ਆਇਆ ਸੀ,ਜਿਵੇਂ ਹੀ ਉਹ ਆਪਣੀ Swift Car ਵਿਚ Improvement Trust ਦੀ Parking ਵਿਚ ਖੜ੍ਹੀ ਕਰਕੇ ਅੱਗੇ ਵਧਣ ਲੱਗਾ ਤਾਂ ਦੂਜੇ ਪਾਸੇ ਤੋਂ 10 ਤੋਂ 12 ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਉਨ੍ਹਾਂ ਨੇ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ,ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਉਹ ਜਾਣਦਾ ਹੈ,ਇਨ੍ਹਾਂ ਵਿਚੋਂ ਇਕ ਜਸਪਾਲ ਸਿੰਘ ਜੱਸਾ ਗਰੇਵਾਲ ਲੁਧਿਆਣਾ (Jaspal Singh Jassa Grewal Ludhiana) ਤੇ ਦੂਜਾ ਰਿੰਕੂ ਜਗਰਾਓਂ ਸੀ,ਉਸ ਨਾਲ ਮਨੀ ਤੇ ਬੰਟੀ ਭਿੰਡਰ ਸਨ,ਕੁਝ ਹੋਰ ਲੋਕ ਵੀ ਉਨ੍ਹਾਂ ਨਾਲ ਸਨ,ਜਿਨ੍ਹਾਂ ਨੂੰ ਉਹ ਨਹੀਂ ਜਾਣਦਾ।
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਲ 2017 ਵਿਚ ਨੀਲਾ ਗਰੁੱਪ (Blue Group) ਦੇ ਮੈਂਬਰ ਜੀਤੇਂਦਰ ਨੀਲਾ ਦਾ ਲੰਡੀ ਗਰੁੱਪ (Landy Group) ਨਾਲ ਝਗੜਾ ਹੋਇਆ ਸੀ,ਉਸ ਦੀ ਰੰਜਿਸ਼ ਵਿਚ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ,ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਵਨ (Police Station City One) ਦੇ ਐੱਸਐੱਚਓ ਦਲਜੀਤ ਸਿੰਘ ਸਣੇ ਡੀਐੱਸਪੀ ਮਨਜੀਤ ਸਿੰਘ,ਡੀਐੱਸ ਪੀ ਸਾਈਬਰ ਸੈੱਲ (DSP Cyber Cell) ਸੁਖਵਿੰਦਰ ਸਿੰਘ,ਸੀਆਈਏ ਸਟਾਫ ਮੋਗਾ (CIA Staff Moga) ਕਿਕਰ ਸਿੰਘ ਪੁਲਿਸ ਸਣੇ ਮੌਕੇ ‘ਤੇ ਪਹੁੰਚੇ।