CHANDIGARH,(PUNJAB TODAY NEWS CA):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅਤੇ ਡਾਕਟਰ ਗੁਰਪ੍ਰੀਤ ਕੌਰ (Dr. Gurpreet Kaur) ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ,ਦੋਹਾਂ ਦੀ ਪਹਿਲੀ ਤਸਵੀਰ ਸਾਹਮਣੇ ਆ ਚੁੱਕੀ ਹੈ,ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ,ਸੀਐਮ ਮਾਨ (CM Mann) ਜਿੱਥੇ ਪੀਲੀ ਪੱਗ ਵਿਚ ਨਜ਼ਰ ਆ ਰਹੇ ਹਨ,ਉੱਥੇ ਹੀ ਉਨ੍ਹਾਂ ਦੀ ਹੋਣ ਵਾਲੀ ਪਤਨੀ ਲਾਲ ਰੰਗ ਦੇ ਲਹਿੰਗੇ ਵਿਚ ਬੇਹੱਦ ਖੂਬਸੂਰਤ ਲੱਗ ਰਹੇ ਸਨ,ਦੱਸ ਦਈਏ ਕਿ ਆਨੰਦ ਕਾਰਜ ਦੀਆਂ ਰਸਮਾਂ ਮੁੱਖ ਮੰਤਰੀ ਨਿਵਾਸ ‘ਤੇ ਹੀ ਕੀਤੀਆਂ ਗਈਆਂ।





ਮੁੱਖ ਮੰਤਰੀ ਭਗਵੰਤ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਹੋਇਆ ਵਿਆਹ
ਵਿਆਹ ‘ਚ ਸਿਰਫ਼ ਖਾਸ ਮਹਿਮਾਨ ਅਤੇ ਪਰਿਵਾਰਕ ਮੈਂਬਰ ਹੀ ਮੌਜੂਦ ਹਨ,ਕੁੱਲ 20 ਬਰਾਤੀ ਹਨ,ਮਹਿਮਾਨਾਂ ਲਈ ਖਾਣੇ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੇ ਚਿਹਰੇ ‘ਤੇ ਅੱਜ ਵੱਖਰਾ ਹੀ ਨੂਰ ਹੈ,ਸਾਲੀਆਂ ਵੱਲੋਂ ਨਾਕਾ ਵੀ ਲਗਾਇਆ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਰੀਬਨ ਵੀ ਕੱਟਿਆ,ਅਰਵਿੰਦ ਕੇਜਰੀਵਾਲ (Arvind Kejriwal) ਵੀ ਬੇਹੱਦ ਖੁਸ਼ ਨਜ਼ਰ ਆਏ ਤੇ ਉਹ ਵਿਸ਼ੇਸ਼ ਤੌਰ ‘ਤੇ ਵਿਆਹ ਵਿਚ ਸ਼ਿਰਕਤ ਕਰਨ ਪਹੁੰਚੇ।