OTTAWA,(PUNJAB TODAY NEWS CA):- ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ (Canadian Immigration Department) ਵੱਲੋਂ ਛੇ ਜੁਲਾਈ ਤੋਂ ਐਕਸਪ੍ਰੈੱਸ ਐਂਟਰੀ (Express Entry) ਤਹਿਤ ਸਾਰੇ ਪ੍ਰੋਗਰਾਮਾਂ ਲਈ ਡਰਾਅ ਕੱਢਣ ਦਾ ਸਿਲਸਿਲਾ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ,ਐਕਸਪ੍ਰੈੱਸ ਐਂਟਰੀ (Express Entry) ਵਰਗੇ ਸਿਸਟਮ ਨੂੰ ਤਥਾ ਕਥਿਤ ਤੌਰ ਉੱਤੇ ਇਕਨੌਮਿਕ ਇਮੀਗ੍ਰੈਂਟਸ (Economic Immigrants) ਦੀ ਚੋਣ ਕਰਨ ਲਈ ਵਰਤਿਆ ਜਾਂਦਾ ਹੈ,ਮਹਾਂਮਾਰੀ ਤੇ ਉਸ ਸਦਕਾ ਟਰੈਵਲ ਸਬੰਧੀ ਪਾਬੰਦੀਆਂ ਕਾਰਨ ਆਰਜ਼ੀ ਤੌਰ ਉੱਤੇ ਇਹ ਸਿਸਟਮ ਬੰਦ ਕਰ ਦਿੱਤਾ ਗਿਆ ਸੀ,ਪਰਮਾਨੈਂਟ ਰੈਜ਼ੀਡੈਂਸੀ (Permanent Residency) ਹਾਸਲ ਕਰਨ ਲਈ ਕਈ ਲੋਕ ਜਿਹੜੇ ਬੈਕਲਾਗ (Backlog) ਵਿੱਚ ਹੀ ਫਸ ਗਏ ਸਨ ਉਨ੍ਹਾਂ ਲਈ ਇਹ ਕਾਫੀ ਰਾਹਤ ਭਰੀ ਖਬਰ ਹੈ।
ਕਈਆਂ ਦਾ ਕਹਿਣਾ ਹੈ ਕਿ ਉਡੀਕ ਸਮੇਂ ਕਾਰਨ ਉਨ੍ਹਾਂ ਦੀ ਜਿ਼ੰਦਗੀ ਵਿੱਚ ਕਾਫੀ ਤਣਾਅ ਤੇ ਪਰੇਸ਼ਾਨੀ ਆਈ,ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਐਕਸਪੀਰੀਐਂਸ ਕਲਾਸ (ਸੀਈਸੀ) (Canadian Experience Class (CEC)) ਸਬੰਧੀ ਡਰਾਅਜ਼ ਪਿਛਲੇ ਸਾਲ ਸਤੰਬਰ ਤੋਂ ਹੀ ਬੰਦ ਹਨ,ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ (ਐਫਐਸਡਬਲਿਊਪੀ) (Federal Skilled Worker Program (FSWP)) ਤੇ ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ (ਐਫਐਸਟੀਪੀ) (Federal Skilled Trades Program (FSTP)) ਉੱਤੇ ਪਿਛਲੇ 18 ਮਹੀਨਿਆਂ ਭਾਵ ਦਸੰਬਰ 2020 ਤੋਂ ਰੋਕ ਲੱਗੀ ਹੋਈ ਹੈ।
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ (Sean Fraser, Canada’s Immigration Minister) ਨੇ ਟਵੀਟ ਕਰਕੇ ਆਖਿਆ ਕਿ ਕੈਨੇਡੀਅਨ ਅਰਥਚਾਰੇ (The Canadian Economy) ਵਿੱਚ ਨਿਊਕਮਰਜ਼ (Newcomers) ਅਹਿਮ ਭੂਮਿਕਾ ਨਿਭਾਉਣੀ ਜਾਰੀ ਰੱਖਣਗੇ ਤੇ ਅਸੀਂ ਇਸ ਪ੍ਰੋਗਰਾਮ ਦੀ ਮੁੜ ਸ਼ੁਰੂਆਤ ਕਰਨ ਉੱਤੇ ਕਾਫੀ ਆਸਵੰਦ ਹਾਂ,ਇਹ ਫੈਸਲਾ ਉਸ ਸਮੇਂ ਕੀਤਾ ਗਿਆ ਹੈ,ਜਦੋਂ ਕੈਨੇਡਾ (Canada) ਵਿੱਚ ਮੌਜੂਦਾ ਇਮੀਗ੍ਰੇਸ਼ਨ ਬੈਕਲਾਗ 2·4 ਮਿਲੀਅਨ ਲੋਕਾਂ (Immigration Backlog 2.4 Million People) ਤੱਕ ਪਹੁੰਚ ਚੁੱਕਿਆ ਹੈ ਤੇ ਦੇਸ਼ ਇਸ ਸਮੇਂ ਲੇਬਰ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ।