spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂCOVID-19 ਖਿਲਾਫ ਬਜ਼ਾਰ ਵਿੱਚ ਉਤਾਰੀਆਂ ਜਾਣਗੀਆਂ ਹੁਣ Bivalent Vaccines !

COVID-19 ਖਿਲਾਫ ਬਜ਼ਾਰ ਵਿੱਚ ਉਤਾਰੀਆਂ ਜਾਣਗੀਆਂ ਹੁਣ Bivalent Vaccines !

PUNJAB TODAY NEWS CA:-

OTTAWA,(PUNJAB TODAY NEWS CA):- ਸਾਲ ਦੇ ਅੰਤ ਤੱਕ ਕੋਵਿਡ-19 (COVID-19) ਦੀ ਇੱਕ ਹੋਰ ਵੇਵ ਆਉਣ ਦੀਆਂ ਕਨਸੋਆਂ ਦੇ ਚੱਲਦਿਆਂ ਇੱਕ ਹੋਰ ਬੂਸਟਰ ਵੈਕਸੀਨ ਕੈਂਪੇਨ (Booster Vaccine Campaign) ਦੀ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ,ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਵਾਇਰਸ (Virus) ਹੋਰ ਕਿਹੜਾ ਰੂਪ ਅਖ਼ਤਿਆਰ ਕਰੇਗਾ ਤੇ ਨਵੀਂ ਵੈਕਸੀਨ (New Vaccine) ਕਿਹੋ ਜਿਹੀ ਸੁਰੱਖਿਆ ਮੁਹੱਈਆ ਕਰਵਾ ਸਕੇਗੀ।


ਕਈ ਵੈਕਸੀਨ ਨਿਰਮਾਤਾ (Vaccine Manufacturers) ਇਸ ਸਮੇਂ ਬਹੁਤੇ ਕੇਸਾਂ ਲਈ ਜਿ਼ੰਮੇਵਾਰ ਮੰਨੇ ਜਾ ਰਹੇ ਓਮਾਈਕ੍ਰੌਨ ਵੇਰੀਐਂਟ (Omicron Variant) ਨੂੰ ਧਿਆਨ ਵਿੱਚ ਰੱਖਕੇ ਨਵੇਂ ਫੌਰਮੂਲੇ ਤਿਆਰ ਕਰ ਰਹੀਆਂ ਹਨ ਜਦਕਿ ਪਾਲਿਸੀਮੇਕਰਜ਼ (Policymakers) ਵੱਡੀ ਪੱਧਰ ਉੱਤੇ ਕੰਮ ਵਿੱਚ ਆਉਣ ਵਾਲੀ ਵੈਕਸੀਨ (Vaccine) ਲਈ ਆਧਾਰ ਤਿਆਰ ਕਰਨ ਵਿੱਚ ਰੁੱਝੇ ਹੋਏ ਹਨ,ਇਹ ਵੀ ਕਿਆਫੇ ਲਾਏ ਜਾ ਰਹੇ ਹਨ ਕਿ ਭਵਿੱਖ ਵਿੱਚ ਫਲੂ ਸੀਜ਼ਨ (Flu Season) ਸ਼ੁਰੂ ਹੋਣ ਸਮੇਂ ਇਸ ਤਰ੍ਹਾਂ ਦੇ ਕੋਵਿਡ-19 (COVID-19) ਦੇ ਵਧੇ ਹੋਏ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਤਥਾ-ਕਥਿਤ ਬਾਇਵਲੈਂਟ ਟੀਕਾ (Bivalent Vaccine) ਅਸਰਦਾਰ ਹੋ ਸਕਦਾ ਹੈ।

ਇਸ ਨਾਲ ਪਹਿਲਾਂ ਹੀ ਬੋਝ ਥੱਲੇ ਦੱਬੇ ਹੈਲਥ ਕੇਅਰ ਸਿਸਟਮ (Health Care System) ਨੂੰ ਵੀ ਰਾਹ ਮਿਲ ਸਕਦੀ ਹੈ,ਇਸ ਸਮੇਂ ਉਪਲਬਧ ਕੋਵਿਡ-19 (COVID-19) ਵੈਕਸੀਨਜ਼ ਮੋਨੋਵਲੈਂਟ (Vaccines Monovalent) ਹਨ, ਭਾਵ ਇਨ੍ਹਾਂ ਨੂੰ ਅਸਲੀ ਨੋਵਲ ਕਰੋਨਾਵਾਇਰਸ (Novel Coronavirus) ਨੂੰ ਠੱਲ੍ਹ ਪਾਉਣ ਲਈ ਤਿਆਰ ਕੀਤਾ ਗਿਆ।

ਪ੍ਰਸਤਾਵਿਤ ਬਾਇਵਲੈਂਟ ਵੈਕਸੀਨਜ਼ (Bivalent Vaccines) ਪੁਰਾਣੇ ਸਟਰੇਨ ਦੇ ਨਾਲ ਨਾਲ ਓਮਾਈਕ੍ਰੌਨ ਸਟਰੇਨ (Micron Strain) ਵਿੱਚ ਹੋਣ ਵਾਲੇ ਵਾਧੇ ਨੂੰ ਰੋਕਣ ਲਈ ਤਿਆਰ ਕੀਤੀਆਂ ਜਾਣਗੀਆਂ,ਜਿ਼ਕਰਯੋਗ ਹੈ ਕਿ ਓਮਾਈਕ੍ਰੌਨ ਸਟਰੇਨ (Micron Strain) ਦੇ ਅੱਗ ਵੀ ਕਈ ਸਬਵੇਰੀਐਂਟ (Subvariant) ਹਨ ਜਿਹੜੇ ਅੱਜ ਹੋਣ ਵਾਲੀਆਂ ਕਈ ਇਨਫੈਕਸ਼ਨਜ਼ (Infections) ਲਈ ਜਿ਼ੰਮੇਵਾਰ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments