TOKYO,(PUNJAB TODAY NEWS CA):- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ (Former Prime Minister of Japan Shinzo Abe) ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ,ਉਹ ਪੱਛਮੀ ਜਾਪਾਨ (Japan) ਦੇ ਨਾਰਾ ਸ਼ਹਿਰ (Nara City) ਵਿਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ,ਇਸ ਦੌਰਾਨ ਉਹ ਅਚਾਨਕ ਡਿੱਗ ਗਏ,ਮੀਡੀਆ ਰਿਪੋਰਟਾਂ (Media Reports) ਮੁਤਾਬਕ ਮੌਕੇ ‘ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਅਬੇ ਦੇ ਸਰੀਰ ‘ਚੋਂ ਖੂਨ ਨਿਕਲਦਾ ਦੇਖਿਆ ਗਿਆ,ਹਾਲਾਂਕਿ ਉਹਨਾਂ ਦੀ ਹਾਲਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ,ਇਹ ਵੀ ਸਪੱਸ਼ਟ ਨਹੀਂ ਹੈ ਕਿ ਗੋਲੀ ਕਿਸ ਨੇ ਅਤੇ ਕਿਉਂ ਚਲਾਈ।
67 ਸਾਲਾ ਸ਼ਿੰਜੋ ਲਿਬਰਲ ਡੈਮੋਕਰੇਟਿਕ ਪਾਰਟੀ (ਐਲਡੀਪੀ) ਪਾਰਟੀ (Shinzo Liberal Democratic Party (LDP) Party) ਨਾਲ ਸਬੰਧਤ ਹਨ,ਅਬੇ 2006-07 ਦੌਰਾਨ ਪ੍ਰਧਾਨ ਮੰਤਰੀ ਰਹੇ,ਅਬੇ ਨੂੰ ਹਮਲਾਵਰ ਨੇਤਾ ਮੰਨਿਆ ਜਾਂਦਾ ਹੈ,ਸ਼ਿੰਜੋ ਨੂੰ ਅਲਸਰੇਟਿਵ ਕੋਲਾਈਟਿਸ (Ulcerative Colitis),ਇੱਕ ਅੰਤੜੀਆਂ ਦੀ ਬਿਮਾਰੀ ਸੀ ਜਿਸ ਤੋਂ ਬਾਅਦ ਉਹਨਾਂ ਨੇ 2007 ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ,ਸ਼ਿੰਜੋ ਅਬੇ ਲਗਾਤਾਰ 2803 ਦਿਨ (7 ਸਾਲ 6 ਮਹੀਨੇ) ਪ੍ਰਧਾਨ ਮੰਤਰੀ ਰਹੇ,ਇਸ ਤੋਂ ਪਹਿਲਾਂ ਇਹ ਰਿਕਾਰਡ ਉਹਨਾਂ ਦੇ ਚਾਚਾ ਇਸਾਕੂ ਸਾਈਤੋ ਦੇ ਨਾਂ ਸੀ।