CHANDIGARH,(PUNJAB TODAY NEWS CA):- ਮੂਸੇਵਾਲਾ ਕਤਲਕਾਂਡ (Moosewala Massacre) ‘ਚ ਨਵਾਂ ਅਪਡੇਟ ਸਾਹਮਣੇ ਆਇਆ ਹੈ,ਕਤਲ ਦਾ ਸੌਦਾ 1 ਕਰੋੜ ਰੁਪਏ ਵਿਚ ਹੋਇਆ ਸੀ,ਇਸ ਵਿਚ ਹਰ ਸ਼ਾਰਪ ਸ਼ੂਟਰ ਨੂੰ 5-5 ਲੱਖ ਰੁਪਏ ਮਿਲੇ,ਬਾਕੀ ਪੈਸਾ ਦੂਜੇ ਮਦਦਗਾਰਾਂ ਨੂੰ ਮਿਲਿਆ,29 ਮਈ ਨੂੰ ਜਿਸ ਦਿਨ ਮੂਸੇਵਾਲਾ (Moosewala) ਦੀ ਹੱਤਿਆ ਹੋਇਆ,ਹਤਿਆਰਿਆਂ ਕੋਲ 10 ਲੱਖ ਦਾ ਕੈਸ਼ ਸੀ,ਇਹ ਉਨ੍ਹਾਂ ਦੀ ਗੱਡੀ ਵਿਚ ਸੀ,ਇਹ ਕੈਸ਼ ਕੈਨੇਡਾ ਬੈਠੇ ਲਾਰੈਂਸ ਗੈਂਗ (Lawrence Gang) ਦੇ ਗੈਂਗਸਟਰ ਗੋਲਡੀ ਬਰਾੜ (Gangster Goldie Brar) ਨੇ ਭਿਜਵਾਇਆ ਸੀ,ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ ਤੇ ਕਸ਼ਿਸ਼ ਤੋਂ ਹੋਈ ਪੁੱਛਗਿਛ ਵਿਚ ਇਹ ਵੱਡਾ ਖੁਲਾਸਾ ਹੋਇਆ ਹੈ,ਪੁਲਿਸ (Police) ਹੁਣ ਉਨ੍ਹਾਂ ਤੋਂ ਕੈਸ਼ ਰਿਕਵਰ ਕਰਨ ਵਿਚ ਲੱਗੀ ਹੋਈ ਹੈ,ਹਾਲਾਂਕਿ ਪੁਲਿਸ (Police) ਅਜੇ ਕੈਸ਼ ਰਿਕਵਰੀ ਤੋਂ ਪਹਿਲਾਂ ਅਧਿਕਾਰਕ ਤੌਰ ‘ਤੇ ਕੁਝ ਵੀ ਕਹਿਣ ਤੋਂ ਬਚ ਰਹੀ ਹੈ।